ਫਿਰੋਜ਼ਪੁਰ: ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਕਸਬਾ ਮੱਖੂ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ 'ਚ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ। ਇਸ 'ਚ ਇੱਕ ਮਾਸੂਮ ਬੱਚੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਸ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਗੱਡੀ ਨਸ਼ਾ ਤਸਕਰਾਂ ਦੀ ਹੈ, ਜੋ ਗੱਡੀ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਜਾ ਰਹੇ ਸਨ ਅਤੇ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰਿਆ।
ਨਸ਼ਾ ਤਸਕਰਾਂ ਨੇ ਮਾਰੀ ਸੀ ਫੇਟ: ਇਸ 'ਤੇ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਤੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰ ਲਈ ਹੈ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ, ਜਦੋਂਕਿ ਉਸ ਦਾ ਦੂਜਾ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਖੁਦ ਐਸ.ਪੀ.ਡੀ ਰਣਧੀਰ ਕੁਮਾਰ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ। ਉਧਰ ਹਾਦਸੇ ਤੋਂ ਬਾਅਦ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਨਾਲ ਪਰਿਵਾਰ ਸਦਮੇ 'ਚ ਹੈ, ਜਿੰਨ੍ਹਾਂ ਵਲੋਂ ਬੀਤੇ ਦਿਨ ਹੀ ਇਲਜ਼ਾਮ ਲਾਏ ਸਨ ਕਿ ਨਸ਼ਾ ਤਸਕਰਾਂ ਦੀ ਗੱਡੀ ਨਾਲ ਇਹ ਹਾਦਸਾ ਹੋਇਆ ਹੈ। ਜਿਸ 'ਚ ਉੇਨ੍ਹਾਂ ਇਨਸਾਫ਼ ਦੀ ਮੰਗ ਕੀਤੀ ਸੀ।
ਗੱਡੀ 'ਚੋਂ ਸੱਤ ਕਿਲੋ ਹੈਰੋਇਨ ਬਰਾਮਦ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਮੱਖੂ ਵਿਖੇ ਵਾਪਰੇ ਹਾਦਸੇ ਸਬੰਧੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਕਰੀਬ ਸੱਤ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਲਿੰਕ ਖੰਗਾਲਣ 'ਚ ਲੱਗੀ ਪੁਲਿਸ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜਿਸ ਤੋਂ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਭਾਰੀ ਮਾਤਰਾ 'ਚ ਇਹ ਨਸ਼ਾ ਕਿਥੋਂ ਲੈਕੇ ਆਏ ਸੀ ਤੇ ਅੱਗੇ ਕਿਥੇ ਲੈਕੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਜਾਂਚ 'ਚ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਨਾਲ ਹੀ ਇਹ ਵੀ ਪਤਾ ਕੀਤਾ ਜਾਵੇਗਾ ਕਿ ਨਸ਼ਾ ਸਪਲਾਈ ਕਰਨ ਲਈ ਗੱਡੀ ਕਿਸਦੀ ਹੈ ਅਤੇ ਕਿਤੇ ਇਹ ਕੋਈ ਚੋਰੀ ਦੀ ਗੱਡੀ ਤਾਂ ਨਹੀਂ ਵਰਤ ਰਹੇ ਸੀ।
- Bicycle rally in Ludhiana: ਨਸ਼ੇ ਵਿਰੁੱਧ ਕੱਢੀ ਗਈ ਵਿਸ਼ਾਲ ਸਾਈਕਲ ਰੈਲੀ,ਨੌਜਵਾਨਾਂ ਨੂੰ ਨਸ਼ੇ ਖ਼ਿਲਾਫ਼ ਕੀਤਾ ਜਾ ਰਿਹਾ ਜਾਗਰੁਕ
- ਨਸ਼ੇ ਵਿਰੁੱਧ ਸਾਇਕਲ ਰੈਲੀ 'ਚ ਖਿੱਚ ਦਾ ਕੇਂਦਰ ਬਣਿਆ ਸਾਈਕਲਿਸਟ ਜਤਿੰਦਰ, ਦੁਨੀਆਂ ਦੀ ਸਾਈਕਲ 'ਤੇ ਕਰ ਰਿਹਾ ਹੈ ਸੈਰ,ਹੁਣ ਤੱਕ 50 ਹਜ਼ਾਰ km ਦਾ ਸਫਰ ਕੀਤਾ ਤੈਅ
- ਫ਼ਿਰੋਜ਼ਪੁਰ 'ਚ ਹਾਦਸੇ ਦੌਰਾਨ ਦੋ 2 ਬਜ਼ੁਰਗ ਭਰਾਵਾਂ ਅਤੇ ਛੋਟੀ ਬੱਚੀ ਦੀ ਮੌਤ, ਨਸ਼ਾ ਤਸਕਰਾਂ 'ਤੇ ਕਾਰ ਨਾਲ ਮ੍ਰਿਤਕਾਂ ਨੂੰ ਦਰੜਨ ਦੇ ਇਲਜ਼ਾਮ, ਇੱਕ ਕਾਰ ਸਵਾਰ ਗ੍ਰਿਫ਼ਤਾਰ
ਕਿਸਾਨ ਆਗੂ ਨੇ ਦੱਸੀ ਸੀ ਮੌਕੇ ਦੀ ਕਹਾਣੀ: ਕਿਸਾਨ ਆਗੂ ਪਰਗਟ ਸਿੰਘ ਦਾ ਕਹਿਣਾ ਸੀ ਕਿ ਨਸ਼ਾ ਤਸਕਰਾਂ ਦਾ ਪਿੱਛਾ ਸੀਆਈਏ ਸਟਾਫ ਵੱਲੋਂ (Drug traffickers chased by CIA staff) ਕੀਤਾ ਜਾ ਰਿਹਾ ਸੀ। ਇਸ ਦੌਰਾਨ ਸੀਆਏ ਸਟਾਫ ਅਤੇ ਪੁਲਿਸ ਦੀਆਂ ਟੀਮਾਂ ਤੋਂ ਬਚਣ ਲਈ ਤੇਜ਼ ਰਫ਼ਤਾਰ ਨਾਲ ਗੱਡੀ ਭਜਾ ਰਹੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੀ ਪੌਤੀ ਨਿਮਰਤ ਕੌਰ ਨੂੰ ਦਰੜ ਦਿੱਤਾ। ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ (Death of three members of the same family) ਮੌਤ ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ ਹਾਦਸੇ ਮਗਰੋਂ ਇੱਕ ਮੁਲਜ਼ਮ ਕਾਰ ਵਿੱਚੋਂ ਫਰਾਰ ਹੋ ਗਿਆ ਅਤੇ ਦੂਜੇ ਨੂੰ ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਕਿਸਾਨ ਆਗੂ ਮੁਤਾਬਿਕ ਮੁਲਜ਼ਮਾਂ ਦੀ ਗੱਡੀ ਵਿੱਚੋਂ ਲੋਕਾਂ ਨੇ 6 ਪੈਕੇਟ ਹੈਰੋਇਨ ਦੇ ਵੀ ਬਰਾਮਦ ਕੀਤੇ,ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਜ਼ਬਤ ਕਰ ਲਿਆ।