ਫਿਰੋਜ਼ਪੁਰ: ਸੂਬੇ ਚ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਅਤੇ ਨਸ਼ੇ ਤਸਕਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਚੱਲਦੇ ਆਏ ਦਿਨ ਨਸ਼ਾ ਤਸਕਰ ਪੁਲਿਸ ਦੇ ਅੜਿੱਕੇ ਆ ਰਹੇ ਹਨ। ਅਜਿਹੇ ਚ ਫਿਰੋਜ਼ਪੁਰ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਵੱਖ ਵੱਖ ਥਾਣਿਆਂ ਚ 14 ਮਾਮਲੇ ਦਰਜ ਕੀਤੇ ਗਏ ਹਨ।
ਵੱਖ-ਵੱਖ ਥਾਣਿਆਂ ਚ ਕੀਤਾ ਗਿਆ ਮਾਮਲਾ ਦਰਜ
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਨਸ਼ਿਆਂ ਦੇ ਖਾਤਮੇ ਲਈ ਵੱਖ-ਵੱਖ ਥਾਣਿਆਂ ਚ 14 ਮਾਮਲੇ ਦਰਜ ਕੀਤੇ ਗਏ ਹਨ। ਨਾਲ ਹੀ ਪੁਲਿਸ ਨੇ ਇਸ ਮਾਮਲੇ ਚ ਕਈ ਮੁਲਜ਼ਮਾਂ ਨੂੰ ਕਾਬੂ ਵੀ ਕੀਤਾ ਹੈ। ਪੁਲਿਸ ਨੇ 70 ਲੱਖ ਰੁਪਏ ਦੀ 140 ਗ੍ਰਾਮ ਹੈਰੋਇਨ ਸਮੇਤ 2 ਮਹਿਲਾਵਾਂ , 5 ਨਸ਼ਾ ਤਸਕਰ ਅਤੇ 8 ਵਿਅਕਤੀਆਂ ਨੂੰ 3480 ਨਸ਼ੇ ਨਾਲ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ 21120 ਲੀਟਰ ਦੇਸੀ ਸ਼ਰਾਬ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਬੁਲਟਾਂ ਦੇ ਪਟਾਕੇ ਪਾਉਣ ਵਾਲੇ ਹੋ ਜਾਵੋ ਸਾਵਧਾਨ
ਲਗਾਤਾਰ ਪੁਲਿਸ ਮੁਲਜ਼ਮ ਨੂੰ ਕਰ ਰਹੀ ਹੈ ਕਾਬੂ
ਕਾਬਿਲੇਗੌਰ ਹੈ ਕਿ ਸੁਬੇ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸ ਤਹਿਤ ਪੁਲਿਸ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਕਈ ਨਸ਼ੇ ਤਸਕਰ ਨਸ਼ੇ ਅਤੇ ਸ਼ਰਾਬ ਸਣੇ ਪੁਲਿਸ ਅੜਿੱਕੇ ਆ ਰਹੇ ਹਨ।