ETV Bharat / state

ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ

ਫ਼ਿਰੋਜ਼ਪਰ 'ਚ ਜ਼ੀਰਾ ਪੁਲਿਸ ਨੇ ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਮਹਿਜ਼ 3 ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ।

ਦੋ ਦੋਸ਼ੀ ਗ੍ਰਿਫ਼ਤਾਰ
author img

By

Published : Apr 21, 2019, 8:49 PM IST

ਫ਼ਿਰੋਜ਼ਪੁਰ: ਸ਼ਹਿਰ ਵਿੱਚ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿੰਡ ਸ਼ੇਖਵਾ ਵਿੱਚ ਪੈਟਰੋਲ ਪੰਪ 'ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਦੋ ਘੰਟਿਆਂ ਵਿਚਕਾਰ ਹੀ ਲੁੱਟੇ ਗਏ ਪੈਸਿਆਂ 'ਚੋਂ 30 ਹਜ਼ਾਰ ਸਣੇ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ

ਇਸ ਸਬੰਧੀ ਐੱਸਪੀਡੀ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਸ਼ੇਖਵਾ 'ਚ ਇਕ ਐੱਚਪੀ ਕੰਪਨੀ ਦੇ ਪੈਟਰੋਲ ਪੰਪ 'ਤੇ 51 ਹਜ਼ਾਰ ਰੁਪਏ ਦੀ ਲੁੱਟ ਹੋਈ ਸੀ। ਇਸ ਪੈਟਰੋਲ ਪੰਪ 'ਤੇ 4 ਨੌਜਵਾਨ ਤੇਲ ਪਵਾਉਣ ਲਈ ਆਏ ਤੇ 50 ਰੁਪਏ ਦਾ ਤੇਲ ਪਵਾ ਕੇ ਬਿਨਾਂ ਪੈਸਿਆਂ ਦਿੱਤਿਆਂ ਹੀ ਜਾਣ ਲੱਗੇ।

ਇਸ ਦੌਰਾਨ ਜਦੋਂ ਪੈਟਰੋਲ ਪੰਪ ਦੇ ਮੁਲਾਜ਼ਮ ਨੇ ਪੈਸੇ ਮੰਗੇ ਤਾਂ ਉਨ੍ਹਾਂ 'ਚੋਂ ਇੱਕ ਨੌਜਵਾਨ ਨੇ ਮੋਟਰ ਸਾਈਕਲ ਤੋਂ ਉਤਰ ਕੇ ਕਰਿੰਦੇ ਨਾਲ ਕੁੱਟਮਾਰ ਸ਼ੁਰੂ ਕਰ ਦਿਤੀ। ਇਸ ਮਗਰੋਂ ਉਸ ਦੇ ਗਲ ਵਿਚ ਪਾਏ ਪੈਸਿਆਂ ਵਾਲੇ ਬੈਗ ਨੂੰ ਖੋਹਣ ਲਈ ਉਸ ਨੂੰ ਕਾਪੇ ਨਾਲ ਫੱਟੜ ਕਰ ਕੇ ਬੈਗ ਖੋਹ ਕੇ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਵਿੱਚ ਜੁੱਟ ਗਈ ਹੈ।

Intro:ਜ਼ੀਰਾ ਪੁਲਿਸ ਨੇ ਪੈਟਰੋਲ ਪੰਪ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਵਿਚੋਂ 2 ਨੂੰ ਦੋ ਘੰਟੇ ਵਿਚ ਹੀ ਗਿਰਫ਼ਤਾਰ ਕਰ ਲਿਆ ਅਤੇ ਇਹਨਾਂ ਪਾਸੋ ਲੁਟੇ ਗਏ ਪੈਸਿਆਂ ਵਿਚੋਂ 30000 ਹਜਾਰ ਕੀਤੇ ਬਰਾਮਦ।

Body:ਐੱਸ ਪੀ ਡੀ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜ਼ੀਰਾ ਦੇ ਪਿੰਡ ਸ਼ੇਖਵਾ ਵਿਚ ਇਕ ਐਚ ਪੀ ਕੰਪਨੀ ਦੇ ਪੰਪ ਉਪਰ ਕਲ ਦੁਪਹਿਰ ਨੂੰ 51 ਹਜਾਰ ਰੁਪਏ ਦੀ ਲੁੱਟ ਹੋਇ ਸੀ ਜਿਸ ਵਿਚ 4 ਮੁੰਡੇ ਪੰਪ ਤੋਂ ਤੇਲ ਪਵਾਨ ਲਈ ਆਏ ਅਤੇ 50 ਰੁਪਏ ਦਾ ਤੇਲ ਪਵਾ ਕੇ ਚੱਲਣ ਲਗੇ ਤਾਂ ਕਰਿੰਦੇ ਨੇ ਪੈਸੇ ਮੰਗੇ ਤਾਂ ਉਤਰ ਕੇ ਅਮਲੇਸ਼ ਮਿਸ਼ਰਾ ਨਾ ਦੇ ਕਰਿੰਦੇ ਨਾਲ ਕੁੱਟਮਾਰ ਸ਼ੁਰੂ ਕਰ ਦਿਤੀ ਅਤੇ ਉਸਦੇ ਗੱਲ ਵਿਚ ਪਿਆ ਪੈਸਿਆ ਵਾਲੇ ਬੈਗ ਨੂੰ ਖੋਣ ਲਈ ਉਸਨੂੰ ਕਾਪੇ ਨਾਲ ਫੱਟੜ ਕਰ ਬੈਗ ਖੋ ਕੇ ਫਰਾਰ ਹੋ ਗਏ ਲੁੱਟ ਦੀ ਸਾਰੀ ਵਾਰਦਾਤ ਪੰਪ ਤੇ ਲਗੇ ਸੀ ਸੀ ਟੀਵੀ ਕੈਮਰੇ ਵਿਚ ਕੈਦ ਹੋ ਗਈ ਪੰਪ ਮਲਿਕ ਨੂੰ ਜ਼ੀਰਾ ਪੁਲਿਸ ਨੂੰ ਲੁੱਟ ਦੀ ਜਾਣਕਾਰੀ ਦਿਤੀ ਤਾਂ ਡੀ ਐਸ ਪੀ ਜ਼ੀਰਾ ਨਰਿੰਦਰ ਸਿੰਘ ਨੇ ਤੁਰੰਤ ਨਾਕਾਬੰਦੀ ਕਰ ਦਿਤੀ ਅਤੇ ਲੁਟੇਰਿਆਂ ਵਿਚ 2 ਮੁੰਡਿਆ ਨੂੰ ਗਿਰਫ਼ਤਾਰ ਕਰਕੇ ਲੁੱਟ ਦੀ ਰਾਸ਼ੀ ਵਿਚੋਂ 30 ਹਜਾਰ ਰੁਪਏ ਅਤੇ ਇਕ ਕਾਪਾ ਬਰਾਮਦ ਕੀਤਾ ਹੈ ਪੁੱਛਗਿੱਛ ਵਿਚ ਇਹਨਾਂ ਨੇ ਹੋਰ ਵੀ ਵਾਰਦਾਤਾਂ ਮੰਨਿਆ ਹਨ ਅਤੇ ਇਹਨਾਂ ਦੇ ਦੋ ਸਾਥੀ ਹਾਲੇ ਫਰਾਰ ਹਨ ਉਹਨਾਂ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਤਾ ਜਾਵੇਗਾ।

ਬਾਈਟ-( ਬਲਜੀਤ ਸਿੰਘ ਸਿੱਧੂ ਐੱਸ ਪੀ ਡੀ)

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.