ਫਗਵਾੜਾ: ਸੂਬੇ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਪੁਲਿਸ ਸਖ਼ਤ ਹੋ ਰਹੀ ਹੈ। ਸੜਕਾਂ ਉੱਤੇ ਆਉਣ ਜਾਣ ਵਾਲਿਆਂ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਹੁਣ ਆਮ ਜਨਤਾ ਦੇ ਨਾਲ-ਨਾਲ ਗਾਇਕਾਂ ਨੂੰ ਵੀ ਨਹੀਂ ਬਖਸ਼ਿਆਂ ਜਾ ਰਿਹਾ।
ਉੱਥੇ ਹੀ, ਅੱਜ ਫਗਵਾੜਾ ਪੁਲਿਸ ਵੱਲੋਂ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਚਲਾਨ ਕੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਸਟਰ ਸਲੀਮ ਬਿਨਾਂ ਮਾਸਕ ਦੇ ਆਪਣੇ ਸਾਥੀਆਂ ਨਾਲ ਆਪਣੀ ਫਾਰਚੂਨਰ ਗੱਡੀ ਵਿੱਚ ਜਾ ਰਹੇ ਸੀ। ਇਸ ਦੌਰਾਨ ਉਹ ਪੰਜਾਬ ਪੁਲਿਸ ਦੇ ਨਜ਼ਰਾਂ ਸਾਹਮਣੇ ਆ ਗਏ ਅਤੇ ਉਨ੍ਹਾਂ ਦਾ ਚਲਾਨ ਕੱਟਿਆ ਗਿਆ।
ਜਾਣਕਾਰੀ ਮੁਤਾਬਕ, ਸਲੀਮ ਅਤੇ ਸਬ ਇੰਸਪੈਕਟਰ ਵਿਚਾਲੇ ਉਸ ਦਰਮਿਆਨ ਬਹਿਸਬਾਜ਼ੀ ਵੀ ਹੋਈ। ਸਲੀਮ ਨੇ ਕਿਹਾ ਕਿ ਜਨਾਬ ਤੁਸੀਂ ਪਿਆਰ ਨਾਲ ਗੱਲ ਕਰੋ, ਤੁਹਾਡੇ ਪੁਲਿਸ ਵਾਲੇ ਤਾਂ ਮੇਰੇ ਨਾਲ ਫੋਟੋ ਖਿਚਵਾਉਂਦੇ ਹਨ।