ਫ਼ਿਰੋਜ਼ਪੁਰ: ਬੀ.ਐਸ.ਐਫ ਦੀ 136 ਬਟਾਲੀਅਨ ਨੇ ਲਗਾਤਾਰ ਤੀਜੇ ਦਿਨ ਪਾਕਿਸਤਾਨ ਵਲੋਂ ਆਈ 40 ਕਰੋੜ ਰੁਪਏ ਦੀ ਹੈਰੋਇਨ ਅਤੇ 55 ਗ੍ਰਾਮ ਅਫੀਮ ਫੜੀ ਹੈ। ਇਸ ਅਫ਼ੀਮ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 40 ਕਰੋੜ ਰੁਪਏ ਹੈ।
ਸਤਲੁਜ ਦੇ ਵਗਦੇ ਵਹਾਂਅ ਨਾਲ ਪਾਕਿਸਤਾਨੀ ਤਸਕਰ ਲਗਾਤਾਰ ਸਤਲੁਜ ਰਾਹੀਂ ਹੈਰੋਇਨ ਦੀ ਖੇਪ ਭਾਰਤ ਵੱਲ ਨੂੰ ਧੱਕ ਰਹੇ ਹਨ। ਬੀ.ਐਸ.ਐਫ ਦੀ ਮੁਸਤੈਦੀ ਨਾਲ ਇਹ ਹੈਰੋਇਨ ਫੜੀ ਜਾਂ ਰਹੀ ਹੈ।
ਦੱਸ ਦੇਈਏ ਕਿ ਇਕ ਹਫਤੇ ਵਿੱਚ ਤੀਜੀ ਵਾਰ ਸਤਲੁਜ ਦਰਿਆ ਦੇ ਵਿੱਚੋਂ ਕਲਾਲੀ ਬੂਟੀ ਦੇ ਨਾਲ ਟਾਉਬ ਵਿਚ ਬਣੀ 8 ਕਿਲੋ ਹੈਰੋਇਨ ਅਤੇ ਉਸਦੇ ਨਾਲ 55 ਗ੍ਰਾਮ ਅਫੀਮ ਫੜੀ ਹੈ। ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 40 ਕਰੋੜ ਰੁਪਏ ਹੈ।
ਇਹ ਹੈਰੋਇਨ ਕਰੀਬ ਰਾਤ ਦੇ ਸਮੇਂ ਬੀ.ਐਸ.ਐਫ ਦੇ ਜਵਾਨਾਂ ਨੂੰ ਮੋਟਰ ਬੋਟ ਵਿਚ ਗਸ਼ਤ ਕਰਦਿਆਂ ਨਜ਼ਰ ਆਈ ਜਦੋ ਕਲਾਲੀ ਨੂੰ ਬਾਹਰ ਕੱਢ ਕੇ ਚੈੱਕ ਕੀਤਾ ਗਿਆ ਤਾਂ ਇਸਦੇ ਨਾਲ ਹੈਰੋਇਨ ਬਣੀ ਹੋਈ ਮਿਲੀ ਪਿਛਲੇ ਇਕ ਹਫ਼ਤੇ ਵਿਚ ਇਹ ਤੀਜੀ ਵਾਰ ਹੈਰੋਇਨ ਸਤਲੁਜ ਦਰਿਆ ਵਿਚੋਂ ਪਾਕਿਸਤਾਨੀ ਤਸਕਰਾਂ ਨੇ ਭਾਰਤੀ ਖੇਤਰ ਵੱਲ ਨੂੰ ਭੇਜੀ ਗਈ ਹੈ।
ਇਹ ਵੀ ਪੜੋ: 9/11 ਦੀ 18ਵੀਂ ਬਰਸੀ ਮੌਕੇ ਅਫ਼ਗਾਨ ਵਿੱਚ ਅਮਰੀਕੀ ਦੂਤਘਰ ਉੱਤੇ ਹਮਲਾ
ਜਿਸ ਵਿਚ ਪਹਿਲਾ 3 ਕਿਲੋ ਅਤੇ ਫਿਰ 5 ਕਿਲੋ ਅਤੇ ਹੁਣ 8 ਕਿਲੋ ਹੈਰੋਇਨ ਫੜੀ ਗਈ ਹੈ।