ਫਿਰੋਜ਼ਪੁਰ: ਪੁਲਿਸ ਨੇ 70 ਤੋਲੇ ਸੋਨੇ ਸਮੇਤ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸੋਨੇ ਦੀ ਚੋਰੀ ਪੁਲਿਸ ਮੁਲਾਜ਼ਮ ਦੇ ਘਰ ਹੋਈ ਸੀ। ਇਸ ਦੀ ਜਾਣਕਾਰੀ ਦਿੰਦਿਆ ਡੀਸੀਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸੋਨੇ ਦੀ ਚੋਰੀ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਦੇ ਘਰ ਹੋਈ ਸੀ। ਜੋ ਕਿ ਪੰਜਾਬ ਪੁਲਿਸ ਦੇ ਕੰਟਰੋਲ ਰੂਮ ਵਿਚ ਤਾਇਨਾਤ ਹੈ।
ਡੀਸੀਪੀ ਨੇ ਦੱਸਿਆ ਕਿ ਜਦੋ ਪੁਲਿਸ ਮੁਲਾਜ਼ਮ ਦੇ ਘਰ ਕੋਈ ਨਹੀਂ ਸੀ ਤਾਂ ਚੋਰ ਨੇ ਪਹਿਲਾ ਘਰ ਦੀਆਂ ਸਾਰੀਆਂ ਟੂਟੀਆਂ ਖੋਲੀਆਂ ਫਿਰ ਘਰ ਦੇ ਕਮਰੇ ਅੰਦਰ ਦਾਖ਼ਲ ਹੋ ਕੇ ਆਲਮਾਰੀ ਤੋੜ ਕੇ 81 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਸੀ।
ਇਸਦੀ ਜਾਣਕਾਰੀ ਜਦੋ ਘਰ ਦੇ ਮਾਲਕ ਨੇ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਡੀਸੀਪੀ ਦੱਸਿਆ ਕਿ ਪੁਲਿਸ ਨੇ ਜਾਂਚ ਦੌਰਾਨ ਚੋਰ ਨੂੰ ਕਾਬੂ ਕੀਤਾ। ਡੀਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਚੋਰ ਨੇ ਪੁੱਛਗਿੱਛ ਦੌਰਾਨ ਕੀਤੀ ਚੋਰੀ ਨੂੰ ਕਬੂਲ ਕੀਤਾ ਤੇ ਚੋਰ ਕੋਲੋਂ 70 ਤੋਲੇ ਗਹਿਣੇ ਬਰਾਮਦ ਕਰ ਕੀਤੇ ਅਤੇ ਬਾਕੀ ਦੇ 11 ਤੋਲੇ ਦੇ ਗਹਿਣੇ ਹਾਲੇ ਬਰਾਮਦ ਕਰਨੇ ਹਨ।
ਇਹ ਵੀ ਪੜੋ: ਹੈਦਰਾਬਾਦ ਪੁਲਿਸ ਨੇ ਨਵੇਂ ਸਾਲ ਦੇ ਮੱਦੇਨਜ਼ਰ ਅਡਵਾਇਸਰੀ ਕੀਤੀ ਜਾਰੀ
ਡੀਸੀਪੀ ਨੇ ਦੱਸਿਆ ਕਿ ਚੋਰ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਕਰ ਚੁੱਕਿਆ ਹੈ ਅਤੇ ਇਸਦੇ ਉਪਰ ਹੋਰ ਵੀ ਕਈ ਮੁਕੱਦਮੇ ਦਰਜ ਹਨ ਅੱਗੇ ਇਸਤੋਂ ਪੁੱਛਗਿੱਛ ਜਾਰੀ ਹੈ।