ਫਿਰੋਜ਼ਪੁਰ:ਹਰੀਕੇ ਹੈਡ ਤੋਂ ਪਾਣੀ ਰਾਜਸਥਾਨ ਫੀਡਰ ਵਿਚ ਛੱਡਿਆ ਜਾ ਰਿਹਾ ਹੈ ਪਰ ਸਤਲੁਜ ਵਿਚ ਪਾਣੀ ਪਿੱਛੇ ਤੋਂ ਗੰਦਾ ਆ ਰਿਹਾ ਹੈ। ਜਿਸ ਕਾਰਨ ਪਾਣੀ ਦਾ ਰੰਗ ਕਾਲਾ ਦਿਖਾਈ ਦੇ ਰਿਹਾ ਹੈ।ਰਾਜਸਥਾਨ ਫੀਡਰ ਦਾ ਪਾਣੀ ਪੀਣ ਲਈ ਵਰਤਿਆਂ ਜਾਂਦਾ ਹੈ।ਲੁਧਿਆਣਾ ਦਾ ਬੁੱਢਾ ਨਾਲਾ (canal) ਜਿਸ ਵਿਚ ਪੂਰੇ ਲੁਧਿਆਣਾ ਦਾ ਸੀਵਰੇਜ ਅਤੇ ਫੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਸਿੱਧਾ ਸਤਲੁਜ ਵਿਚ ਆ ਜਾਂਦਾ ਹੈ ਜੋ ਕਿ ਪੂਰਾ ਸਤਲੁਜ ਪ੍ਰਦੂਸ਼ਿਤ ਕਰ ਰਿਹਾ ਹੈ।
ਇਸ ਬਾਰੇ ਡਾਕਟਰ ਰਵਲੀਨ ਕੌਰ ਨੇ ਦੱਸਿਆ ਕਿ ਪਾਣੀ ਬਹੁਤ ਗੰਦਾ ਆ ਰਿਹਾ ਹੈ ਅਤੇ ਇਹ ਪਾਣੀ ਰਾਜਸਥਾਨ ਦੇ ਲੋਕ ਪੀਣ ਲਈ ਇਸਤੇਮਾਲ ਕਰਦੇ ਹਨ। ਪ੍ਰਦੂਸ਼ਿਤ ਪਾਣੀ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਣੀ ਦੀ ਫਿਲਟਰ ਕਰੇ।
ਨਹਿਰੀ ਵਿਭਾਗ ਦੇ ਐਸਡੀਓ ਸੁਸ਼ੀਲ ਕੁਮਾਰ ਨੇ ਦੱਸਿਆ ਹੈ ਕਿ ਪਾਣੀ ਪ੍ਰਦੂਸ਼ਿਤ ਹੋਣ ਦਾ ਵੱਡਾ ਕਾਰਨ ਲੁਧਿਆਣਾ ਦਾ ਬੁੱਢਾ ਨਾਲਾ ਹੈ।ਜਿਸ ਵਿੱਚ ਕਈ ਰਸਾਇਣਕ ਫੈਕਟਰੀਆਂ ਦਾ ਗੰਦਾ ਪਾਣੀ ਛੱਡਦਿਆਂ ਜਾਂਦਾ ਹੈ।ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਕਈ ਉੱਚ ਅਧਿਕਾਰੀ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ।
ਇਹ ਵੀ ਪੜੋ:ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ ਨੂੰ ਸਰਕਾਰ ਦਾ ਸਮਰਥਨ