ਫਿਰੋਜ਼ਪੁਰ: ਧੰਨ-ਧੰਨ ਬਾਬਾ ਤਾਰਾ ਸਿੰਘ ਸ਼ਹੀਦਾਂ ਦੇ ਸਥਾਨ ’ਤੇ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ। ਇਹ ਅਸਥਾਨ ਪਿੰਡ ਬੇਰੀਵਾਲਾ ਬੱਗੀ ਪਤਨੀ ਬੂਲੇ ਜ਼ੀਰਾ ਵਿੱਚ ਸਥਿਤ ਹੈ। ਇਹ ਸ਼ਹੀਦੀ ਜੋੜ ਮੇਲਾ 5 ਮਾਰਚ (22 ਫੱਗਣ) ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਇਹ ਅਸਥਾਨ ਨੂੰ ਬਾਪੂ ਕਰਮ ਸਿੰਘ ਨੇ ਆਪਣੀ ਜ਼ਮੀਨ ਵਿੱਚ ਤਿਆਰ ਕੀਤਾ ਸੀ। ਇਸ ਦੀ ਇਮਾਰਤ ਦੀ ਸੇਵਾ ਬਾਬਾ ਜਗਤਾਰ ਸਿੰਘ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੀ ਸੀ।
ਇਸ ਅਸਥਾਨ ’ਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਮੇਲਾ ਵਿੱਚ ਦਿਨ ਦੂਰ-ਦੂਰ ਤੋਂ ਸੰਗਤਾਂ ਨਤਮਸਤਕ ਹੋਈਆਂ ਗੁਰੂ ਘਰ ਦੇ ਦਰਸ਼ਨ ਕੀਤੇ ਇਸ ਅਸਥਾਨ ਤੇ 34 ਅਖੰਡ ਪਾਠ ਦੇ ਭੋਗ ਪਾਏ ਗਏ ਇੱਥੇ ਹਰ ਸੰਗਰਾਂਦ ਨੂੰ ਵੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਂਦੇ ਹਨ।
ਸ਼ਹੀਦੀ ਜੋੜ ਮੇਲੇ ਤੇ ਰਾਗੀਆਂ ਢਾਡੀਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਗੁਰੂ ਘਰ ਵਿੱਚ ਅਟੁੱਟ ਲੰਗਰ ਵਰਤਾਇਆ ਗਿਆ।