ਫਿਰੋਜ਼ਪੁਰ: ਕਸਬਾ ਮੁਦਕੀ ਵਿਖੇ ਪੰਜਾਬੀ ਮਾਂ ਬੋਲੀ ਪ੍ਰਤੀ ਜਗਤਾਰ ਸਿੰਘ ਸੌਖੀ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜਗਤਾਰ ਸਿੰਘ ਸੌਖੀ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਇੰਨ੍ਹਾਂ ਜਿਆਦਾ ਪਿਆਰ ਹੈ ਕਿ ਉਨ੍ਹਾਂ ਵੱਲੋਂ ਪੁਰਾਣੀ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
ਇਸ ਸਬੰਧੀ ਜਗਤਾਰ ਸਿੰਘ ਸੌਖੀ ਨੇ ਕਿਹਾ ਕਿ ਪੰਜਾਬੀ ਇਕ ਅਜਿਹੀ ਭਾਸ਼ਾ ਹੈ, ਜੋ ਕਿਸੇ ਵੀ ਭਾਸ਼ਾ ਨੂੰ ਆਪਣੇ ਅੰਦਰ ਸਮੋਣ ਦੀ ਤਾਕਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਵਿਕਸਿਤ ਸੂਬਾ ਹੈ, ਉਂਝ ਹੀ ਪੰਜਾਬ ਵਿਚ ਵਿਕਸਿਤ ਭਾਸ਼ਾ ਹੈ, ਜਿਸ ਨੂੰ ਬੋਲਣ, ਸੁਨਣ ਵਾਲੇ ਹਮੇਸ਼ਾ ਮਾਣ ਮਹਿਸੂਸ ਕਰਦੇ ਹਨ।
ਜਗਤਾਰ ਸਿੰਘ ਸੌਖੇ ਨੇ ਅੱਜ ਦੇ ਸਮੇਂ ਦੀ ਗੱਲ ਕਰਦੇ ਹੋਏ ਕਿਹਾ ਕਿ ਇਸ ਦੌਰ ਵਿਚ ਬਿਮਾਰੀਆਂ ਨੇ ਆਪਣਾ ਪੈਰ ਪਸਾਰਿਆ ਹੋਇਆ ਹੈ। ਜਦਕਿ ਪੰਜਾਬ ਦੀਆਂ 71 ਖੇਡਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਨਿਰੋਗ ਬਣਾ ਕੇ ਰੱਖਿਆ ਅਤੇ ਪੰਜਾਬੀਆਂ ਦੇ ਖੁਸ਼ਦਿਲ ਹੋਣ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ 17 ਤਮਾਸ਼ੇ ਹਨ, ਜਿਨ੍ਹਾਂ ਨੂੰ ਦੇਖ, ਸੁਣ ਕੇ ਹਰ ਵਿਅਕਤੀ ਖੁਸ਼ ਹੋ ਜਾਂਦਾ ਹੈ।
ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੱਚੇ ਪੰਜਾਬੀ ਦੀਆਂ ਕਿਤਾਬਾਂ ਪੜ੍ਹਣ ਦਾ ਰੁਝਾਨ ਪੈਦਾ ਕਰਨ ਤਾਂ ਜੋ ਉਚੇਰੀ ਸ਼ਬਦਾਵਲੀ ਨਾਲ ਜੁੜਣ ਦੇ ਨਾਲ-ਨਾਲ ਪੰਜਾਬੀ ਖੇਡਾਂ ਤੋਂ ਵਾਕਿਫ ਹੋ ਸਕਣ। ਪੰਜਾਬੀ ਦੀ ਥਾਂ ਹੋਰਨਾਂ ਭਸ਼ਾਵਾਂ ਪਿੱਛੇ ਸਕੂਲਾਂ ਦੀ ਥਾਂ ਮਾਪਿਆਂ ਨੂੰ ਵੀ ਬਰਾਬਰ ਦਾ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਫਰਜ਼ ਬਣਦਾ ਹੈ ਕਿ ਅਸੀਂ ਅਧਿਆਪਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ।
ਇਹ ਵੀ ਪੜੋ: ਸਕੂਲ ਵੈਨ ਹਾਦਸਾ: ਮਾਲਵਿਕਾ ਸੂਦ ਨੇ ਜਾਣਿਆ ਜ਼ਖ਼ਮੀਆਂ ਦਾ ਹਾਲ