ਫਿਰੋਜ਼ਪੁਰ : ਸੂਬਾ ਦੇ ਸੈਂਟਰ ਸਰਕਾਰ ਕਿਸਾਨੀ ਵਿਰੋਧੀ ਨੀਤੀਆਂ ਦੇ ਤਹਿਤ ਕੰਮ ਕਰਦੀ ਵਿਖਾਈ ਦੇ ਰਹੀਆਂ ਹਨ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਪਹੁੰਚੀ ਬੀਬੀ ਜਾਗੀਰ ਨੇ ਕੀਤਾ। ਬੀਬੀ ਜਾਗੀਰ ਕੌਰ ਨੇ ਕਿਹਾ ਪਹਿਲਾਂ ਤਾਂ ਕਿਸਾਨੀ ਬਿੱਲਾਂ ਕਰਕੇ ਕਿਸਾਨ ਸੜਕਾਂ 'ਤੇ ਰੁਲ ਰਿਹਾ ਹੈ ਅਤੇ ਹੁਣ ਝੋਨੇ ਦੀ ਖਰੀਦ ਦੀ ਤਾਰੀਖ ਅੱਗੇ ਪਾਉਣ ਕਾਰਨ ਕਿਸਾਨ ਦੀ ਫਸਲ ਵੀ ਘਰਾਂ ਵਿਚ ਰੁਲਣ ਲਈ ਮਜ਼ਬੂਰ ਕਰ ਦਿੱਤਾ।
ਸੱਤਾ ਵਿਚ ਬੈਠੀ ਸੂਬਾ ਸਰਕਾਰ ਦੇ ਮੰਤਰੀ ਆਪਣੀਆਂ ਕੁਰਸੀਆਂ ਬਚਾਉਣ ਵਿਚ ਲੱਗੇ ਹੋਏ ਹਨ ਅਤੇ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਮਾੜੇ ਹੁੰਦੇ ਜਾ ਰਹੇ ਹਨ, ਜਿਥੇ ਕਿਸਾਨ ਦੀ ਫਸਲ ਰੁਲਣ ਨੂੰ ਮਜ਼ਬੂਰ ਹੈ, ਉਥੇ ਹੀ ਕਾਨੂੰਨ ਵਿਵਸਥਾ ਵੀ ਪੂਰੀ ਤਰ੍ਹਾਂ ਪੰਜਾਬ ਵਿਚ ਦਮ ਤੋੜ ਚੁੱਕੀ ਹੈ।
ਵੋਟ ਦੀ ਖਾਤਰ ਪਾਰਟੀਆਂ ਲੋਕ ਲੁਭਾਉਣੇ ਵੱਡੇ-ਵੱਡੇ ਵਾਅਦੇ ਪੰਜਾਬ ਵਿਚ ਆ ਕੇ ਕਰ ਰਹੀਆਂ ਹਨ, ਲੇਕਿਨ ਪੰਜਾਬ ਦੇ ਲੋਕ ਜਿਥੇ ਵਿੜਗਦੀ ਕਾਨੂੰਨ ਵਿਵਸਥਾ ਵਿਖਾਈ ਦੇ ਰਹੇ ਹਨ। ਉਥੇ ਖਰੀਦ ਦੀ ਤਾਰੀਖ ਸਰਕਾਰਾਂ ਵੱਲੋਂ ਅੱਗੇ ਕਰਨ ਕਾਰਨ ਕਿਸਾਨਾਂ ਨੂੰ ਫਸਲਾਂ ਘਰਾਂ ਵਿਚ ਰੁਲਣ ਲਈ ਮਜ਼ਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ:ਕੋਟਕਪੂਰਾ ਗੋਲੀ ਕਾਂਡ ਮਾਮਲਾ: ਸਰਕਾਰ ਦੀ ਪੈਰਵੀ ਕਰਨਗੇ ਆਰਐਸ ਬੈਂਸ, ਪੀੜਤਾਂ 'ਚ ਜਾਗੀ ਆਸ
ਫਿਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਵਿਚ ਫਰੀ ਮੈਡੀਕਲ ਕੈਂਪ ਦੇ ਉਦਘਾਟਨ ਦੇ ਮੌਕੇ 'ਤੇ ਬੀਬੀ ਜਾਗੀਰ ਕੌਰ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਵੀ ਚੀਜ਼ ਨਾ ਹੋਣ ਦੀ ਗੱਲ ਕੀਤੀ।