ਫ਼ਿਰੋਜ਼ਪੁਰ: ਮੱਲਾਂਵਾਲਾ ਦੇ ਏਐੱਸਆਈ ਬਲਵਿੰਦਰ ਸਿੰਘ ਵਲੋਂ ਰਿਸ਼ਵਤ (Viral Video of taking bribe) ਲੈਣ ਦੀ ਜੋ ਵੀਡੀਓ ਵਾਇਰਲ ਹੋਈ ਉਸ ਵਿਚ ਐੱਸਐੱਸਪੀ ਸੁਰਿੰਦਰ ਲਾਂਬਾ ਦੇ ਆਦੇਸ਼ਾਂ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਕਰ ਦਿੱਤੀ ਗਈ ਹੈ ਇਸ ਸਭ ਦੀ ਜਾਣਕਾਰੀ ਐਸ ਪੀ ਗੁਰਮੀਤ ਸਿੰਘ ਚੀਮਾ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਏਐੱਸਆਈ ਬਲਵਿੰਦਰ ਸਿੰਘ ਵੱਲੋਂ ਰਿਸ਼ਵਤ ਲੈੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਉੱਤੇ ਕਾਰਵਾਈ ਕਰਦੇ ਹੋਏ ਬਲਵਿੰਦਰ ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਾਰਵਾਈ ਜਾਰੀ ਹੈ। ਇਸ ਤੋਂ ਇਲਾਵਾ ਐਸਐਚਓ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਪੀੜਤ ਕੋਲੋਂ ਸ਼ਿਕਾਇਤ ਲੈ ਕੇ ਬਲਵਿੰਦਰ ਸਿੰਘ ਉੱਤੇ ਕਾਰਵਾਈ ਕੀਤੀ ਜਾਵੇ। ਬਾਕੀ ਮਾਮਲੇ ਨੂੰ ਲੈ ਕੇ ਪੂਰੀ ਜਾਂਚ ਪੜਤਾਲ ਚੱਲ ਰਹੀ ਹੈ।
ਦੱਸ ਦਈਏ ਕਿ ਜ਼ੀਰਾ ਦੇ ਕਸਬਾ ਮੱਲਾਂ ਵਾਲਾ ਦੇ ਥਾਣੇ ਦੀ ਵਾਇਰਲ ਹੋਈ (ASI Balwinder Singh suspended) ਵੀਡੀਓ ਜਿਸ ਵਿੱਚ ਪਰਚੇ ਵਿਚੋਂ ਇੱਕ ਗੱਡੀ ਕੱਢਣ ਲਈ ਥਾਣੇ ਦਾ ਏਐਸਆਈ ਬੇਖੌਫ਼ ਹੋ ਸ਼ਰੇਆਮ ਰਿਸ਼ਵਤ ਦੇ ਹਰੇ ਹਰੇ ਨੋਟ ਫੜ ਰਿਹਾ ਹੈ। ਜਿਸ ਦੀ ਇੱਕ ਵੀਡੀਓ ਸੋਸਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਕਾਬਲ ਵਾਲਾ ਦੇ ਰਹਿਣ ਵਾਲੇ ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਗੱਡੀ ਇੱਕ 23 ਅਤੇ 24 ਦੇ ਪਰਚੇ ਵਿੱਚ ਨਾਮਜਦ ਸੀ ਜਿਸਨੂੰ ਬਾਹਰ ਕੱਢਣ ਲਈ ਏਐਸਆਈ ਬਲਵਿੰਦਰ ਸਿੰਘ ਨੇ ਉਸ ਕੋਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਜਿਸਨੂੰ ਲੈਕੇ ਉਸਨੇ (Ferozepur ASI take bribe case) ਏਐਸਆਈ ਦੇ ਬਹੁਤ ਮਿਨਤਾਂ ਤਰਲੇ ਕੀਤੇ ਪਰ ਏਐਸਆਈ ਨਹੀਂ ਮੰਨਿਆ ਅਖੀਰ 13 ਹਜਾਰ ਰੁਪਏ ਲੈਕੇ ਉਸਦੀ ਗੱਡੀ ਪਰਚੇ ਚੋਂ ਬਾਹਰ ਕੱਢ ਦਿੱਤੀ। ਦੱਸ ਦਈਏ ਕਿ ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਪੰਚਾਇਤ ਮੰਤਰੀ ਦੇ ਫੈਸਲੇ ਦੀ ਪੋਸਟ ਵ੍ਹਟਸਐਪ ਉੱਤੇ ਪਾਉਣ ਕਾਰਨ ਭੜਕੀ ਮਹਿਲਾ ਸਰਪੰਚ, ਮਾਮਲਾ ਪਹੁੰਚਿਆ ਥਾਣੇ