ਫਿਰੋਜ਼ਪੁਰ: ਦਸੰਬਰ 2017 ਵਿੱਚ ਪੰਚਾਇਤੀ ਚੋਣਾਂ ਦੌਰਾਨ ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਖਾਰਜ ਕਰ ਦਿੱਤੀਆਂ ਗਈਆਂ ਸਨ। ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਦੁਆਰਾ ਹਰੀਕੇ ਪੱਤਣ ਪੁਲ ਨੂੰ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ। ਇਸ ਤੋਂ ਬਾਅਦ 8 ਦਸੰਬਰ 2017 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਸਮੇਤ 49 ਲੋਕਾਂ ਉੱਤੇ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕੁੱਝ ਅਕਾਲੀ ਲੀਡਰਾਂ ਅਤੇ ਵਰਕਰਾਂ ਨੂੰ ਛੱਡ ਕੇ ਸਭ ਨੇ ਅਦਾਲਤ ਵਿੱਚ ਹਾਜ਼ਰੀ ਭਰੀ ਅਤੇ ਮਾਮਲੇ ਦੀ ਅਗਲੀ ਤਰੀਕ 13 ਜੁਲਾਈ 2023 ਪਈ ਹੈ।
ਦਿੱਲੀ ਦੇ ਹੱਥ ਰਿਮੋਟ: ਪੇਸ਼ੀ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਤੰਜ ਕੱਸੇ । ਉਨ੍ਹਾਂ ਕਿਹਾ ਭਗਵੰਤ ਮਾਨ ਨੇ ਪੰਜਾਬ ਵਿੱਚ ਜੋ ਵੀ ਕੰਮ ਕਰਨਾ ਹੁੰਦਾ ਹੈ ਪਹਿਲਾਂ ਦਿੱਲੀ ਤੋਂ ਮਨਜ਼ੂਰੀ ਲੈਣਂੀ ਪੈਂਦੀ ਹੈ। ਜੇਕਰ ਕੇਜਰੀਵਾਲ ਕਿਸੇ ਕੰਮ ਨੂੰ ਨਾਂਹ ਕਰ ਦੇਵਾ ਤਾਂ ਸੀਐੱਮ ਮਾਨ ਦੀ ਹਿੰਮਤ ਨਹੀਂ ਕਿ ਉਹ ਕੋਈ ਫੈਸਲਾ ਖੁੱਦ ਕਰ ਸਕੇ। ਦੂਜੇ ਪਾਸੇ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਸੂਬੇ ਨੂੰ ਕਿਵੇਂ ਚਲਾਉਣਾ ਹੈ ਅਤੇ ਕਾਨੂੰਨ ਵਿਵਸਥਾ ਕਿਵੇਂ ਕਾਇਮ ਰੱਖਣੀ ਹੈ।
- Dalit student beaten for water: ਸਕੂਲ 'ਚ ਰੱਖੇ ਘੜੇ 'ਚੋਂ ਦਲਿਤ ਵਿਦਿਆਰਥੀ ਨੇ ਪੀਤਾ ਪਾਣੀ, ਅਧਿਆਪਕ ਨੇ ਬੇਰਹਿਮੀ ਨਾਲ ਕੀਤਾ ਕੁਟਾਪਾ
- Partap Bajwa on Captain: ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਕੋਲੋਂ ਮੰਗਿਆ ਹੈਲੀਕਾਪਟਰ ਦਾ ਕਿਰਾਇਆ, ਕਿਹਾ- "ਜੇ ਨਹੀਂ ਦੇ ਸਕਦੇ ਤਾਂ..."
- ਇੰਡੋਨੇਸ਼ੀਆ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਕੀਤੀ ਮਦਦ ਦੀ ਅਪੀਲ
ਹਰ ਫਰੰਟ ਉੱਤੇ ਫੇਲ੍ਹ ਪੰਜਾਬ ਸਰਕਾਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬੀਆਂ ਨਾਲ ਤਮਾਮ ਵਾਅਦੇ ਕੀਤੇ ਸਨ ਪਰ ਅੱਜ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਸਰਕਾਰ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਨੌਜਵਾਨ ਡਿਗਰੀਆਂ ਹੱਥ ਵਿੱਚ ਫੜ੍ਹ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ। ਸੂਬਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਅਤੇ ਅੱਜ ਕੋਈ ਵੀ ਪੰਜਾਬ ਦਾ ਬਸ਼ਿੰਦਾ ਖੁੱਦ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸਾਰਾ ਜ਼ੋਰ ਸਿਆਸੀ ਕਿੜ ਕੱਢਣ ਉੱਤੇ ਲੱਗਾ ਹੈ। ਸੀਐੱਮ ਨੂੰ ਚਾਹੀਦਾ ਹੈ ਕਿ ਉਹ ਪੱਖਪਾਤੀ ਸਿਆਸਤ ਛੱਡ ਕੇ ਸੂਬੇ ਦੀ ਭਲਾਈ ਲਈ ਆਪ ਮੁਹਾਰੇ ਫੈਸਲੇ ਨਾਲ ਨਾ ਕਿ ਦਿੱਲੀ ਦਾ ਹੱਥਟੋਕਾ ਬਣ ਕੇ ਕੰਮ ਕਰਨ।