ਫਿਰੋਜ਼ਪੁਰ: ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ ਕੁੱਝ ਹੀ ਦਿਨ ਬਾਕੀ ਹਨ, ਜਿਸਦੇ ਚੱਲਦੇ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ ਅਤੇ ਪੰਜਾਬ 'ਤੇ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਗੁਆਂਡੀ ਰਾਜਾਂ ਦੇ ਮੰਤਰੀ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਪਿਛਲੇ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਵੀ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਜਨਤਕ ਮੀਟਿੰਗ ਕਰਨ ਆਏ ਸਨ।
ਇਸੇ ਤਰ੍ਹਾਂ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੰਜਾਬ ਦਾ ਦੌਰਾ ਕੀਤਾ ਅਤੇ ਇਸ ਫੇਰੀ ਵਿੱਚ ਉਹ ਪੰਜਾਬ ਦੇ ਜ਼ਿਲੇ ਫਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਿਤ ਕੀਤਾ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਅਜਿਹੀ ਜਗ੍ਹਾ ਹੈ ਜਿਥੇ ਗੁਰੂ ਪੀਰ ਹੋਏ ਹਨ, ਇਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਇੱਕ ਸਮਾਰਕ ਬਣਿਆ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਜਦੋਂ ਵੀ ਫਿਰੋਜ਼ਪੁਰ ਵਿੱਚ ਆਉਂਦੇ ਹਾਂ ਤਾਂ 1965 ਦੀ ਜੰਗ ਯਾਦ ਆ ਜਾਂਦੀ ਹੈ ਅਤੇ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਮਨ ਕਰਦਾ ਹੈ।
ਉਹਨਾਂ ਨੇ ਪੰਜਾਬ ਵਿੱਚ ਪੀਐਮ ਰੈਲੀ ਦੇ ਰੱਦ ਹੋਣ ਵਾਲੀ ਰੈਲੀ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਰੈਲੀ ਹੋਣ ਤੋਂ ਕਾਂਗਰਸ ਡਰ ਦੀ ਹੈ। ਇਸ ਲਈ ਰੈਲੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਪੀਐੱਮ ਮੋਦੀ ਦਾ ਸੁਆਗਤ ਕੀਤਾ ਗਿਆ ਸੀ ਅਜਿਹਾ ਸੁਆਗਤ ਕੀਤਾ ਜਾਂਦਾ ਹੈ ਮਹਿਮਾਨਾਂ ਦਾ।
ਉਹਨਾਂ ਨੇ ਕਿਹਾ ਕਿ ਜੋ ਸਰਕਾਰ ਪ੍ਰਧਾਨ ਮੰਤਰੀ ਲਈ ਰਾਹ ਸੁਰੱਖਿਅਤ ਨਹੀਂ ਰੱਖ ਸਕਦੀ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ।
ਉਹਨਾਂ ਨੇ ਕਿਹਾ ਕਿ ਜਦੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਕੁੱਝ ਹੀ ਦਿਨਾਂ ਵਿੱਚ ਅੱਤਵਾਦੀਆਂ ਨੂੰ ਮੂੰਹ ਤੋੜ ਜੁਆਬ ਦਿੱਤਾ ਗਿਆ ਇਹ ਕੇਵਲ ਮੋਦੀ ਸਰਕਾਰ ਵਿੱਚ ਹੀ ਸੰਭਵ ਹੋ ਸਕਿਆ ਹੈ।
-
पंजाब के फिरोजपुर में आयोजित जनसभा को संबोधित कर रहा हूँ। ਫਿਰੋਜ਼ਪੁਰ, ਪੰਜਾਬ ਵਿੱਚ ਆਯੋਜਿਤ ਇੱਕ ਜਨਤਕ ਸਭਾ ਨੂੰ ਸੰਬੋਧਨ ਕਰ ਰਿਹਾ ਹਾਂ। https://t.co/L5yQrIJS6n
— Amit Shah (@AmitShah) February 16, 2022 " class="align-text-top noRightClick twitterSection" data="
">पंजाब के फिरोजपुर में आयोजित जनसभा को संबोधित कर रहा हूँ। ਫਿਰੋਜ਼ਪੁਰ, ਪੰਜਾਬ ਵਿੱਚ ਆਯੋਜਿਤ ਇੱਕ ਜਨਤਕ ਸਭਾ ਨੂੰ ਸੰਬੋਧਨ ਕਰ ਰਿਹਾ ਹਾਂ। https://t.co/L5yQrIJS6n
— Amit Shah (@AmitShah) February 16, 2022पंजाब के फिरोजपुर में आयोजित जनसभा को संबोधित कर रहा हूँ। ਫਿਰੋਜ਼ਪੁਰ, ਪੰਜਾਬ ਵਿੱਚ ਆਯੋਜਿਤ ਇੱਕ ਜਨਤਕ ਸਭਾ ਨੂੰ ਸੰਬੋਧਨ ਕਰ ਰਿਹਾ ਹਾਂ। https://t.co/L5yQrIJS6n
— Amit Shah (@AmitShah) February 16, 2022
ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਅੱਜ ਤੱਕ ਕੋਈ ਵੀ ਸਰਕਾਰ ਨਸ਼ਾ ਮੁਕਤ ਨਹੀਂ ਕਰ ਪਾਈ। ਉਹ ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਹੋਵੇ। ਉਹਨਾਂ ਨੇ ਕਿਹਾ ਕੇਜਰੀਵਾਲ ਤਾਂ ਦਿੱਲੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਡਬੋ ਚੁੱਕੇ ਹਨ। ਪਰ ਤੁਸੀਂ ਇੱਕ ਵਾਰ ਮੋਦੀ ਸਰਕਾਰ ਨੂੰ ਪੰਜ ਸਾਲ ਲਈ ਮੌਕਾ ਦਿਓ ਪੰਜਾਬ ਨੂੰ ਮੋਦੀ ਸਰਕਾਰ ਹੀ ਨਸ਼ਾ ਮੁਕਤ ਕਰੇਗੀ।
ਭਾਜਪਾ ਕਿਹੜੇ ਮੁੱਦੇ ਲੈ ਕੇ ਉਤਰੇਗੀ ਪੰਜਾਬ ਚੋਣਾਂ ਵਿੱਚ
ਉਹਨਾਂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ, ਮਾਫੀਆ ਮੁਕਤ ਪੰਜਾਬ, ਹਰ ਹੱਥ ਰੁਜ਼ਗਾਰ, ਖੁਸ਼ਹਾਲ ਕਿਸਾਨ, ਨਿਰੋਗੀ ਪੰਜਾਬ, ਮਿਆਰੀ ਸਿੱਖਿਆ ਸਭ ਦਾ ਅਧਿਕਾਰ, ਉਦਯੋਗਿਕ ਪੰਜਾਬ, ਵਿਕਸਤ ਪੰਜਾਬ, ਸ਼ਸੱਕਤ ਨਾਰੀ ਅਤੇ ਸਭ ਕਾ ਸਾਥ ਸਭ ਕਾ ਵਿਸ਼ਵਾਸ ਆਦਿ ਮੁੱਦੇ ਲੈ ਕੇ ਪੰਜਾਬ ਵਿੱਚ ਚੋਣਾਂ ਲੜਾਂਗੇ।
ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿਰੋਧੀ ਵਿਅਕਤੀਆਂ ਨੂੰ ਜ਼ੇਲ੍ਹ ਵਿੱਚ ਡੱਕਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ:ਕੁਮਾਰ ਵਿਸ਼ਵਾਸ ਦਾ ਦਾਅਵਾ- 'ਕੇਜਰੀਵਾਲ ਨੇ ਕਿਹਾ ਸੀ, ਆਜ਼ਾਦ ਸੂਬੇ ਦਾ ਪਹਿਲਾ PM ਬਣਾਂਗਾ'