ਫਿਰੋਜ਼ਪੁਰ: ਗੁਰੂਹਰਸਹਾਏ ਤੋਂ ਗੋਲੂਕਾ ਮੋੜ ਵੱਲ ਨੂੰ ਜਾ ਰਹੇ ਤੇਜ਼ ਰਫਤਾਰ (High Speed) ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ (Collision)ਮਾਰ ਦਿੱਤੀ ਸੀ। ਜਿਸ ਦੌਰਾਨ ਮੋਟਰਸਾਈਕਲ ਸਵਾਰ 40 ਸਾਲਾ ਔਰਤ ਦੀ ਮੌਕੇ ਉਤੇ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਸ਼ੀਲੋ ਬਾਈ ਆਪਣੇ ਪਤੀ ਲਾਲ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰੂਹਰਸਹਾਏ ਤੋਂ ਘਰੇਲੂ ਕੰਮ ਲਈ ਜਾ ਰਹੇ ਸਨ ਅਤੇ ਜਦੋ ਉਹ ਪਿੰਡ ਗੋਲੂ ਕਾ ਮੋੜ ਦੇ ਕੋਲ ਪਹੁੰਚੇ ਤਾਂ ਗੁਰੂਹਰਸਹਾਏ ਤੋਂ ਆ ਰਹੀ ਤੇਜ਼ ਰਫਤਾਰ (High Speed)ਵਰਨਾ ਕਾਰ ਨੰਬਰ DL2CAM5209 ਜਿਸ ਨੂੰ ਕਿ ਲੇਡੀਜ਼ ਚਲਾ ਰਹੀ ਸੀ ਅਤੇ ਉਸ ਨੇ ਪਹਿਲਾਂ ਤਾਂ ਵਰਨਾ ਕਾਰ ਦੇ ਅੱਗੇ ਜਾ ਰਹੀ ਇਕ ਆਲਟੋ ਕਾਰ ਨੂੰ ਪਿੱਛੋਂ ਦੀ ਟੱਕਰ ਮਾਰੀ।ਇਸ ਦੌਕਾਨ 40 ਸਾਲਾ ਸ਼ੀਲੋ ਬਾਈ ਦੀ ਮੌਤ ਹੋ ਗਈ ਅਤੇ ਉਸਦਾ ਪਤੀ ਲਾਲ ਸਿੰਘ ਜ਼ਖ਼ਮੀ ਹੋ ਗਿਆ ਸੀ।
ਜਿਸ ਨੂੰ 108 ਐਂਬੂਲੈਂਸ ਰਾਹੀਂ ਦੋਹਾਂ ਜ਼ਖ਼ਮੀਆਂ ਨੂੰ ਗੁਰੂਹਰਸਹਾਏ ਦੇ ਸਿਵਲ ਹਸਤਪਾਲ ਲਿਆਦਾ ਗਿਆ।ਜਿਸ ਦੌਰਾਨ ਡਾਕਟਰਾਂ ਨੇ ਸ਼ੀਲੋ ਬਾਈ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਸ ਦੇ ਪਤੀ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ।ਮ੍ਰਿਤਕਾ ਦਾ ਪਤੀ ਲਾਲ ਸਿੰਘ ਨੇ ਕਿਹਾ ਹੈ ਕਿ ਤੇਜ ਰਫ਼ਤਾਰ ਗੱਡੀ ਨੇ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ ਦਾ ਬੈਲੰਸ ਵਿਗੜ ਜਾਣ ਕਾਰ ਇਹ ਹਾਦਸਾ ਵਾਪਰ ਗਿਆ ਹੈ।ਮ੍ਰਿਤਕਾਂ ਦੇ ਪਤੀ ਲਾਲ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜੋ:Murder Cases:ਕਤਲ ਦੇ ਮਾਮਲੇ 'ਚ ਫਰਾਰ ਮੁਲਜ਼ਮ ਲੁੱਟ ਖੋਹ ਕਰਦਾ ਕਾਬੂ