ETV Bharat / state

ਹੈਲਪਿੰਗ ਹੈਂਡ ਸੰਸਥਾ ਨੇ ਜੀਰਾ 'ਚ ਲਾਇਆ ਖ਼ੂਨਦਾਨ ਕੈਂਪ - blood camp

ਜੀਰਾ ਦੀ ਹੈਲਪਿੰਗ ਹੈਂਡ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੀਜਾ ਖ਼ੂਨਦਾਨ ਲਾਇਆ ਗਿਆ।

ਹੈਲਪਿੰਗ ਹੈਂਡ ਸੰਸਥਾ ਨੇ ਜੀਰਾ 'ਚ ਲਾਇਆ ਖ਼ੂਨਦਾਨ ਕੈਂਪ

author img

By

Published : Sep 28, 2020, 6:41 AM IST

ਜੀਰਾ: ਸ਼ਹਿਰ ਵਿੱਚ ਹੈਲਪਿੰਗ ਹੈਂਡ ਟੀਮ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੀਜਾ ਖ਼ੂਨਦਾਨ ਕੈਂਪ ਲਾਇਆ। ਪ੍ਰਧਾਨ ਹਰਪ੍ਰੀਤ ਸਿੰਘ ਬੱਬਲੂ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਜਨ ਕਲਿਆਣ ਭਵਨ (ਕ੍ਰਿਸ਼ਨਾ ਮੰਦਰ ਜ਼ੀਰਾ) ਵਿੱਚ ਲਾਇਆ ਗਿਆ।

ਕੈਂਪ ਵਿੱਚ ਦੂਰ-ਦੂਰ ਤੋਂ ਨੌਜਵਾਨ ਤੇ ਔਰਤਾਂ ਨੇ ਆ ਕੇ ਖ਼ੂਨਦਾਨ ਕੀਤਾ, ਜਿਸ ਵਿੱਚ ਮੋਗਾ ਤੋਂ ਆਈ ਟੀਮ ਫੋਰ ਸੋਸ਼ਲ ਵੈਲਫ਼ੇਅਰ ਸੁਸਾਇਟੀ ਨੇ ਖ਼ੂਨ ਇਕੱਤਰ ਕੀਤਾ। ਟੀਮ ਦੇ ਡਾਕਟਰਾਂ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਵਿੱਚ 200 ਯੂਨਿਟ ਦੇ ਲਗਭਗ ਖ਼ੂਨ ਇਕੱਤਰ ਹੋ ਸਕਦਾ ਹੈ।

ਹੈਲਪਿੰਗ ਹੈਂਡ ਸੰਸਥਾ ਨੇ ਜੀਰਾ 'ਚ ਲਾਇਆ ਖ਼ੂਨਦਾਨ ਕੈਂਪ

ਇਸ ਮੌਕੇ ਸੰਸਥਾ ਵੱਲੋਂ ਬਲੱਡ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਦੁੱਧ-ਪਨੀਰ ਕੇਲੇ ਆਦਿ ਵਸਤੂਆਂ ਖਾਣ ਨੂੰ ਦਿੱਤੀਆਂ ਗਈਆਂ ਅਤੇ ਮੈਡਲ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਖ਼ੂਨਦਾਨ ਕੈਂਪ ਵਿੱਚ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਅਕਾਲੀ ਦਲ ਤੋਂ ਹਰਬੀਰਇੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ। ਜਦਕਿ ਮੁੱਖ ਮਹਿਮਾਨ ਮਨਜੀਤ ਕੌਰ ਤਾਂਗੜਾ ਕੋਟਕਪੂਰਾ ਸਮਾਜ ਸੇਵੀ ਤੇ ਬਲਜਿੰਦਰ ਸਿੰਘ ਜਿੰਦੂ ਗੁਰੂ ਨਾਨਕ ਮੋਦੀ ਖਾਨਾ ਲੁਧਿਆਣਾ ਤੇ ਆਏ ਹੋਏ ਬਲੱਡ ਦੇਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਨੇ ਸਨਮਾਨਿਤ ਕੀਤਾ।

ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਹੈਲਪਿੰਗ ਹੈਂਡ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖ਼ੂਨਦਾਨ ਇਕ ਮਹਾਂਦਾਨ ਹੈ ਕਿਸੇ ਲੋੜਵੰਦ ਨੂੰ ਖੂਨ ਦੇ ਕੇ ਉਸ ਦੀ ਜਾਨ ਬਚਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.