ਫਿਰੋਜ਼ਪੁਰ: ਜ਼ੀਰਾ ਦੇ ਮੁੱਖ ਚੌਕ 'ਚ ਸਿੱਖ ਪੰਥਕ ਜੱਥੇਬੰਦੀਆਂ ਵਲੋਂ ਇਕੱਤਰ ਹੋ ਕੇ 21 ਜੂਨ ਨੂੰ ਗੱਤਕਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਕਿਸਾਨ ਆਗੂ ਪਰਗਟ ਸਿੰਘ ਮਖੂ ਤੇ ਕਥਾ ਵਾਚਕ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਜ਼ੀਰਾ ਦੇ ਮੁੱਖ ਚੌਂਕ ਵਿੱਚ ਸਮੂਹ ਸਿੱਖ ਪੰਥਕ ਜਥੇਬੰਦੀਆਂ ਵਲੋਂ ਵਿਸ਼ਾਲ ਸਮਾਗਮ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ 2014 'ਚ ਜਦੋਂ ਕੇਂਦਰ ਦੀ ਮੋਦੀ ਹਕੂਮਤ ਆਈ ਤਾਂ ਉਸ ਵੱਲੋਂ ਐਲਾਨ ਕੀਤਾ ਗਿਆ ਕਿ 21 ਜੂਨ ਨੂੰ ਪੂਰਾ ਭਾਰਤ ਦੇਸ਼ 'ਚ ਯੋਗਾ ਦਿਵਸ ਵਜੋਂ ਮਨਾਇਆ ਕਰੇਗਾ। ਇਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਨ੍ਹਾਂ ਦੀ ਅਪੀਲ ਨੂੰ ਨਾ ਮੰਨਦੇ ਹੋਏ ਗੱਤਕਾ ਦਿਵਸ ਮਨਾਉਣ ਦਾ ਪ੍ਰਣ ਕੀਤਾ ਸੀ।
ਇਸ ਮੌਕੇ ਪਰਗਟ ਸਿੰਘ ਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਆਰਐੱਸਐੱਸ ਅਤੇ ਮੋਦੀ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਪੰਥਕ ਜਥੇਬੰਦੀਆਂ ਵੱਲੋਂ 21 ਜੂਨ ਨੂੰ ਗੱਤਕਾ ਦਿਵਸ ਵਜੋਂ ਹੀ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਦੇਸ਼ ਉੱਪਰ ਪਾਕਿਸਤਾਨ ਵਰਗਾ ਹਮਲਾ ਕਰ ਦਿੰਦਾ ਹੈ ਤਾਂ ਯੋਗਾ ਕੰਮ ਨਹੀਂ ਆਵੇਗਾ ਤੇ ਉਸ ਮੌਕੇ ਸ਼ਸਤਰ ਹੀ ਕੰਮ ਆਉਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਗੱਤਕਾ ਖੇਡਾਂ ਨਾਲ ਸਰੀਰ ਤੰਦਰੁਸਤ ਤੇ ਚੁਸਤ ਅਤੇ ਫੁਰਤੀਲਾ ਰਹਿੰਦਾ ਹੈ। ਉਨ੍ਹਾਂ ਲੋਕਾਂ ਅੱਗੇ ਅਪੀਲ ਕੀਤੀ ਕਿ ਸਿੱਖੀ ਨੂੰ ਧਾਰਨ ਕਰੋ ਤੇ ਗੱਤਕਾ ਜਰੂਰ ਸਿੱਖੋ।
ਇਹ ਵੀ ਪੜ੍ਹੋ:International Gatka Day:ਜਲੰਧਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ