ਫ਼ਿਰੋਜ਼ਪੁਰ : ਚੋਣ ਪ੍ਰਚਾਰ ਦੌਰਾਨ ਸਾਡੇ ਨਾਲ ਹੋਈ ਗੱਲਬਾਤ ਵਿੱਚ ਦੋਵੇਂ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਵੱਡੇ ਮਾਰਜ਼ਨ ਨਾਲ ਜਿੱਤ ਹੋਵੇਗੀ। ਸੁਖਬੀਰ ਸਿੰਘ ਬਾਦਲ ਜੋ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਅਬੋਹਰ ਵਿੱਚ ਪ੍ਰਚਾਰ ਕਰਨ ਆਏ ਸਨ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇੱਥੋਂ ਦੇ ਐਮਪੀ ਨੇ ਕੋਈ ਵਿਕਾਸ ਨਹੀਂ ਕਰਵਾਇਆ ਹੈ ਅਤੇ ਹੁਣ ਉਹ ਮੈਦਾਨ ਵਿੱਚ ਆਏ ਹਨ ਤਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਉਣਗੇ। ਉਥੇ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖਮੰਤਰੀ ਉੱਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਵਿੱਚ ਕੋਈ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਸਾਰੇ ਪਾਸੇ ਅਫ਼ਸਰਸ਼ਾਹੀ ਦਾ ਹੀ ਬੋਲਬਾਲਾ ਹੈ।
ਉਥੇ ਹੀ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਪਿਛਲੇ 10 ਸਾਲ ਵਿੱਚ ਜੇ ਕੋਈ ਵਿਕਾਸ ਨਹੀਂ ਹੋਇਆ ਤਾਂ ਉਸਦਾ ਕਾਰਨ ਸੁਖਬੀਰ ਬਾਦਲ ਹੀ ਹੈ ਕਿਉਂਕਿ ਮੈਂ ਉਨ੍ਹਾਂ ਦੀ ਪਾਰਟੀ ਤੋਂ ਹੀ ਆਇਆ ਹਾਂ ਜਦੋਂ ਉਨ੍ਹਾਂ ਨੇ ਕੋਈ ਵਿਕਾਸ ਨਹੀਂ ਕਰਾਇਆ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਲੋਕਾਂ ਦੇ ਨਾਲ ਬਹੁਤ ਧੱਕਾ ਕੀਤਾ ਹੈ, ਹੁਣ ਅਸੀਂ ਉਨ੍ਹਾਂ ਨੂੰ ਹਰਾ ਕੇ ਵਾਪਸ ਭੇਜ ਦੇਵਾਂਗੇ ਅਤੇ ਲੋਕ ਉਨ੍ਹਾਂ ਦੇ ਨਾਲ ਹਨ।
ਜਦੋਂ ਸ਼ੇਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਅੱਜ ਤੱਕ ਕਿਸੇ ਵੀ ਵਰਕਰ ਨਾਲ ਕੋਈ ਧੱਕੇਸ਼ਾਹੀ ਨਹੀਂ ਕਰਵਾਈ ਹੈ ਜੇਕਰ ਕਿਸੇ ਦੇ ਨਾਲ ਕੋਈ ਧੱਕਾ ਹੋਇਆ ਹੈ ਤਾਂ ਉਹ ਮੈਨੂੰ ਲਿਸਟ ਦੇਵੇ ਮੈਂ ਉਨ੍ਹਾਂ ਤੋਂ ਮਾਫ਼ੀ ਮੰਗ ਲਵਾਂਗਾ ਪਰ ਮੈਂ ਕਦੇ ਕਿਸੇ ਨੂੰ ਤੰਗ ਨਹੀਂ ਕੀਤਾ ਹੈ ਉਨ੍ਹਾਂ ਨੇ ਰਾਣਾ ਸੋਢੀ ਬਾਰੇ ਬੋਲਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਜਲਦ ਹੀ ਮਨਾ ਲੈਣਗੇ ।