ਫਿਰੋਜ਼ਪੁਰ: ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿਭਾਗ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਦੋ ਵੱਖੋ ਵੱਖ ਆਪ੍ਰੇਸ਼ਨਾਂ 'ਚ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਉਨ੍ਹਾਂ ਵਲੋਂ ਨਾਕਾਮ ਕਰ ਦਿੱਤਾ ਗਿਆ। ਇਸ ਦੌਰਾਨ ਚਾਰ ਨਸ਼ਾ ਤਸਕਰਾਂ ਨੂੰ 77 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ ਸਣੇ ਕਾਬੂ ਕੀਤਾ ਗਿਆ। ਇਸ ਸਬੰਧੀ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਗਈ ਹੈ। ਜਿਸ ਦੀ ਕੌਮਾਂਤਰੀ ਕੀਮਤ ਕਰੀਬ 400 ਕਰੋੜ ਰੁਪਏ ਬਣਦੀ ਹੈ।
ਦੋ ਵੱਖੋ ਵੱਖ ਆਪ੍ਰੇਸ਼ਨ: ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਦੋ ਵੱਖ-ਵੱਖ ਖੁਫੀਆ ਏਜੰਸੀ ਦੀ ਅਗਵਾਈ ਵਾਲੇ ਆਪਰੇਸ਼ਨਾਂ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਹੈ। ਜਿਸ 'ਚ ਉਨ੍ਹਾਂ 4 ਨਸ਼ਾ ਤਸਕਰਾਂ ਨੂੰ ਫੜਿਆ ਹੈ ਅਤੇ 77 ਕਿਲੋ ਹੈਰੋਇਨ (41 ਕਿਲੋ + 36 ਕਿਲੋ) ਅਤੇ 3 ਪਿਸਤੌਲ ਬਰਾਮਦ ਕੀਤੇ ਹਨ।
-
In one of the biggest heroin seizures of 2023: In two separate intelligence-led operations, Counter Intelligence, #Ferozepur has apprehended 4 drug traffickers and recovered 77Kg heroin (41Kg+36Kg) and 3 pistols(1/3) pic.twitter.com/0my39wIySd
— DGP Punjab Police (@DGPPunjabPolice) August 6, 2023 " class="align-text-top noRightClick twitterSection" data="
">In one of the biggest heroin seizures of 2023: In two separate intelligence-led operations, Counter Intelligence, #Ferozepur has apprehended 4 drug traffickers and recovered 77Kg heroin (41Kg+36Kg) and 3 pistols(1/3) pic.twitter.com/0my39wIySd
— DGP Punjab Police (@DGPPunjabPolice) August 6, 2023In one of the biggest heroin seizures of 2023: In two separate intelligence-led operations, Counter Intelligence, #Ferozepur has apprehended 4 drug traffickers and recovered 77Kg heroin (41Kg+36Kg) and 3 pistols(1/3) pic.twitter.com/0my39wIySd
— DGP Punjab Police (@DGPPunjabPolice) August 6, 2023
ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਤਸਕਰੀ: ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੱਤੀ ਸੀ ਇਹ ਗਿਰੋਹ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰਦੇ ਸੀ। ਜਿਸ ਤੋਂ ਬਾਅਦ ਇਨ੍ਹਾਂ ਵਲੋਂ ਪੰਜਾਬ ਅਤੇ ਹੋਰ ਬਾਹਰੀ ਸੂਬਿਆਂ 'ਚ ਇਸ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਸੀ। ਜਿਸ 'ਚ ਇਹ ਇੱਕ ਵੱਡੀ ਸਫ਼ਲਤਾ ਹੱਥ ਲੱਗੀ ਹੈ।
-
@PunjabPoliceInd is committed to make #Punjab drug-free as per the vision of CM @BhagwantMann (3/3)
— DGP Punjab Police (@DGPPunjabPolice) August 6, 2023 " class="align-text-top noRightClick twitterSection" data="
">@PunjabPoliceInd is committed to make #Punjab drug-free as per the vision of CM @BhagwantMann (3/3)
— DGP Punjab Police (@DGPPunjabPolice) August 6, 2023@PunjabPoliceInd is committed to make #Punjab drug-free as per the vision of CM @BhagwantMann (3/3)
— DGP Punjab Police (@DGPPunjabPolice) August 6, 2023
ਪੁਲਿਸ ਵਲੋਂ ਮਾਮਲਾ ਦਰਜ: ਡੀਜੀਪੀ ਪੰਜਾਬ ਗੋਰਵ ਯਾਦਵ ਨੇ ਇਸ ਦੇ ਨਾਲ ਹੀ ਦੱਸਿਆ ਕਿ SSOC ਫਾਜ਼ਿਲਕਾ ਵਿਖੇ NDPS ਐਕਟ ਦੇ ਅਧੀਨ FIR ਦਰਜ ਕਰ ਲਈ ਗਈ ਹੈ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਨਸ਼ੇ ਦੇ ਇਸ ਨੈਕਸਸ ਨੂੰ ਤੋੜਨ 'ਚ ਉਹ ਕੁਝ ਹੱਦ ਤੱਕ ਕਾਮਯਾਬ ਹੋਏ ਹਨ ਤੇ ਇਸ 'ਤੇ ਅੱਗੇ ਵੀ ਕਾਰਵਾਈ ਜਾਰੀ ਰੱਖਣਗੇ।
- ਜਗਤਾਰ ਸਿੰਘ ਹਵਾਰਾ ਨੂੰ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮਾਂ ਦਾ ਹਵਾਰਾ ਕਮੇਟੀ ਨੇ ਕੀਤਾ ਸਵਾਗਤ
- Bharat Jodo Yatra 2 : ਅਰੁਣਾਚਲ ਪ੍ਰਦੇਸ਼ ਤੋਂ ਸ਼ੁਰੂ ਹੋ ਸਕਦਾ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਦੂਜਾ ਪੜਾਅ
- ਪੰਜਾਬ 'ਚ ਬਦਲੇ ਸਿਆਸੀ ਸਮੀਕਰਨਾਂ ਦੌਰਾਨ ਸਥਾਨਕ ਚੋਣਾਂ ਦਾ ਐਲਾਨ, AAP ਅਤੇ ਕਾਂਗਰਸ ਵਿਚਾਲੇ ਦੁਚਿੱਤੀ ਦੀ ਸਥਿਤੀ, ਦੇਖੋ ਖਾਸ ਰਿਪੋਰਟ
ਅੰਮ੍ਰਿਤਸਰ 'ਚ ਵੀ ਹੋਈ ਸੀ ਬਰਾਮਦਗੀ: ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ 'ਚ ਵੀ ਪੁਲਿਸ ਨੇ ਨਸ਼ੇ ਦੇ ਨੈਕਸਸ ਨੂੰ ਤੋੜਦਿਆਂ ਇੱਕ ਮੁਲਜ਼ਮ ਨੂੰ 6 ਕਿਲੋ ਹੈਰੋਇਨ ਅਤੇ 1.50 ਲੱਖ ਡਰੱਗ ਮਨੀ ਨਾਲ ਕਾਬੂ ਕੀਤਾ ਸੀ। ਜਿਸ ਦੀ ਨਿਸ਼ਾਨਦੇਹੀ 'ਤੇ ਚਾਰ ਕਿਲੋ ਹੈਰੋਇਨ ਹੋਰ ਰਿਕਵਰ ਕੀਤੀ ਸੀ, ਜਿਸ ਨੂੰ ਮਿਲਾ ਕੇ ਕੁੱਲ 10 ਕਿਲੋ ਹੈਰੋਇਨ ਬਣੀ ਸੀ।