ਫਿਰੋਜ਼ਪੁਰ: ਪਿਛਲੇ ਕਾਫੀ ਦਿਨਾਂ ਤੋਂ ਪਹਾੜਾਂ ਵਿੱਚ ਬਰਸਾਤ ਹੋਣ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਡੈਮਾਂ ਵਿੱਚੋਂ ਜਦੋਂ ਵੀ ਪਾਣੀ ਛੱਡਿਆ ਗਿਆ ਤਾਂ ਉਸ ਨਾਲ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ। ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੱਗਦੇ ਸਤਲੁਜ-ਬਿਆਸ ਦਰਿਆ ਦੇ ਪਾਣੀ ਨੇ ਪਿੰਡਾਂ ਵਿੱਚ ਕਾਲ ਦਾ ਰੂਪ ਧਾਰ ਲਿਆ ਅਤੇ ਸਾਰੀਆਂ ਫਸਲਾਂ ਪਾਣੀ ਦੇ ਨਾਲ ਖਰਾਬ ਹੋ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਉਤਰਨ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਵੀ ਇਹੀ ਸਥਿਤੀ ਬਣੀ ਹੋਈ ਜਾਰੀ ਹੈ।
ਸੜਕ ਟੁੱਟਣ ਕਾਰਣ ਨਹੀਂ ਰਿਹਾ ਸੰਪਰਕ: ਹਾਲਾਤਾਂ ਦਾ ਧਰਾਤਲ ਉੱਤੇ ਜਾਕੇ ਜਾਇਜ਼ਾ ਲੈਣ ਲਈ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਕੁਤਬਦੀਨ ਵਾਲਾ,ਦੁੱਲੇ ਵਾਲਾ ਅਤੇ ਹੋਰ ਪਿੰਡਾਂ ਵਿੱਚ ਪਾਣੀ ਦੇ ਨਾਲ ਰਸਤੇ ਟੁੱਟ ਨਜ਼ਰ ਆਏ। ਪਿੰਡਾਂ ਦਾ ਇੱਕ-ਦੂਜੇ ਨਾਲ ਸਾਰੇ ਸੰਪਰਕ ਟੁੱਟ ਗਿਆ ਹੈ। ਇਸ ਮੌਕੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਿਰਫ ਫੋਟੋਆਂ ਹੀ ਖਿਚਵਾਈਆਂ ਜਾਂਦੀਆਂ ਹਨ, ਪਰ ਪਾਣੀ ਦੇ ਵਿੱਚ ਫਸੇ ਘਰਾਂ ਦੇ ਅੰਦਰ ਬੈਠੇ ਲੋਕਾਂ ਦਾ ਕਿਸੇ ਵੀ ਤਰ੍ਹਾਂ ਦਾ ਪਤਾ ਨਹੀਂ ਲਿਆ ਜਾਂਦਾ। ਜਦ ਕਿ ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਹੀ ਲੋਕਾਂ ਤੱਕ ਰਾਸ਼ਨ ਮੁਹੱਈਆ ਕਰਵਾ ਰਹੀਆਂ ਹਨ।
ਫਸਲਾਂ ਹੋਈਆਂ ਬਰਬਾਦ: ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਝੋਨੇ ਦੀ ਫਸਲ ਤਾਂ ਬਿਲਕੁਲ ਬਰਬਾਦ ਹੋ ਚੁੱਕੀ ਹੈ ਅਤੇ ਹੁਣ ਬੀਜਣ ਦਾ ਸਮਾਂ ਵੀ ਨਿੱਕਲ ਚੁੱਕਾ ਹੈ। ਹੁਣ ਪਤਾ ਨਹੀਂ ਅੱਗੇ ਕਣਕ ਬੀਜੀ ਜਾਵੇਗੀ ਕਿ ਨਹੀਂ ਕਿਉਂਕਿ ਪਾਣੀ ਦੇ ਨਾਲ ਜੋ ਮਿੱਟੀ ਖੇਤਾਂ ਵਿੱਚ ਗਈ ਹੈ ਉਸ ਕਾਰਣ ਇਹ ਕਹਿਣਾ ਵੀ ਮੁਸ਼ਕਿਲ ਹੈ ਕਿ ਫਸਲ ਹੋਵੇਗੀ ਜਾਂ ਨਹੀਂ। ਇਸ ਮੌਕੇ ਉਨ੍ਹਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣੀ ਫਸਲ ਦੁਬਾਰਾ ਬੀਜ ਸਕਣ ਕਿਉਂਕਿ ਜੇਕਰ ਉਹ ਇਹਨਾਂ ਹਾਲਾਤਾਂ ਨੂੰ ਸੁਧਾਰਣ ਲੱਗੇ ਤਾਂ ਬਹੁਤ ਸਮਾਂ ਲੱਗੇਗਾ। ਉਦੋਂ ਤਕ ਉਨ੍ਹਾਂ ਦੀ ਮਦਦ ਕੌਣ ਕਰੇਗਾ।
- ਲੁਧਿਆਣਾ ਪੀਏਯੂ 'ਚ ਜਿਨਸੀ ਸੋਸ਼ਣ ਦੇ ਮਾਮਲਾ ਉੱਤੇ ਅਧਿਕਾਰੀ ਦਾ ਸਪੱਸ਼ਟੀਕਰਨ, ਕਿਹਾ-ਯੂਨੀਵਰਸਿਟੀ ਪਹਿਲਾਂ ਹੀ ਲੈ ਚੁੱਕੀ ਹੈ ਬਣਦਾ ਐਕਸ਼ਨ
- ਸਰਹੱਦ ਕੋਲੋਂ ਮੁੜ ਨਾਪਾਕ ਡਰੋੋਨ ਬਰਾਮਦ, ਡਰੋਨ ਨਾਲ ਬੰਨ੍ਹ ਕੇ ਭੇਜੀ ਗਈ ਸੀ ਕਰੋੜਾਂ ਰੁਪਏ ਦੀ ਹੈਰੋਇਨ
- 'ਵਿਜੀਲੈਂਸ ਦੀ ਦੁਰਵਰਤੋਂ ਕਰਨ ਵਾਲੀ ਸੂਬਾ ਸਰਕਾਰ ਤਿੰਨ ਵਰ੍ਹਿਆਂ ਬਾਅਦ ਆਪਣੀ ਵੀ ਤਿਆਰੀ ਰੱਖੇ', ਬੀਜੇਪੀ ਆਗੂ ਰਾਜ ਕੁਮਾਰ ਦਾ ਬਿਆਨ, ਪੜ੍ਹੋ ਹੋਰ ਕੀ ਕਿਹਾ...
ਇਸ ਮੌਕੇ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਜੋ ਸਰਕਾਰ ਵੱਲੋਂ ਕਿਸ਼ਤੀਆਂ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਚਲਾਉਣ ਵਾਸਤੇ ਮਲਾਹ ਵੀ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜੇ ਕੋਈ ਇਸ ਸਮੇਂ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਟੁੱਟੀ ਹੋਈ ਸੜਕ ਨੂੰ ਮਿਲਟਰੀ ਦੇ ਜਵਾਨਾਂ ਵੱਲੋਂ ਪੁੱਲ ਬਣਾ ਕੇ ਰਸਤਾ ਬਣਾਇਆ ਜਾਵੇ ਤਾਂ ਜੋ ਆਉਣ-ਜਾਣ ਵਾਲੇ ਅਗਲੇ ਪਿੰਡਾਂ ਦੇ ਲੋਕ ਸੁਖੀ ਹੋ ਜਾਣ ਅਤੇ ਆਪਣਾ ਵਪਾਰ ਜਾਰੀ ਰੱਖ ਸਕਣ।