ਫਿਰੋਜ਼ਪੁਰ: ਸ਼ਹਿਰ ਦੀ ਗਲੀ ਕੂਚਾ ਮੰਗਤ ਰਾਮ 'ਚ ਅੱਜ ਸਵੇਰੇ ਬਿਜਲੀ ਦੇ ਸ਼ਾਟ ਸਰਕਟ ਕਾਰਨ ਇੱਕ ਦੋ ਮੰਜ਼ਿਲਾ ਮਕਾਨ ਨੂੰ ਅੱਗ ਲੱਗ ਗਈ। ਜਿਸ ਕਾਰਨ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਮੁਤਾਬਕ ਸਵੇਰੇ ਲਗਭਗ 3 ਵਜੇ ਇੱਕ ਕੱਪੜਾ ਵਪਾਰੀ ਦੇ ਘਰ ਅੱਗ ਲੱਗ ਗਈ। ਅੱਗ ਲੱਗਣ ਦੇ ਚਲਦੇ ਨੇੜਲੇ ਘਰਾਂ 'ਚ ਹਫੜਾ -ਦਫੜੀ ਮੱਚ ਗਈ। ਇਲਾਕਾ ਵਾਸੀਆਂ ਦੀ ਮਦਦ ਨਾਲ ਕਪੜਾ ਵਪਾਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜੀ। ਫਾਈਰ ਬ੍ਰਿਗੇਡ ਦੇ ਅਧਿਕਾਰੀ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਪਹੁੰਚ ਗਈਆਂ। ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਹੋਰ ਪੜ੍ਹੋ: TOP 10 at 4pm: ਪੰਜਾਬ ਸੂਬੇ ਦੀ ਹੁਣ ਤੱਕ ਦੀਆਂ ਖ਼ਾਸ ਖ਼ਬਰਾਂ
ਕੱਪੜਾ ਵਪਾਰੀ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਉਹ ਤੇ ਉਸ ਦਾ ਪੂਰਾ ਪਰਿਵਾਰ ਸੁੱਤੇ ਪਏ ਸਨ। ਪੀੜਤ ਪਰਿਵਾਰ ਮੁਤਾਬਕ ਵੇਚਣ ਲਈ ਲਿਆਂਦਾ ਗਿਆ ਲਗਭਗ 25 ਲੱਖ ਰੁਪਏ ਦਾ ਕੱਪੜਾ ਘਰ 'ਚ ਹੀ ਰੱਖਿਆ ਹੋਇਆ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ। ਇਸ ਭਿਆਨਕ ਅੱਗ ਨਾਲ ਕੱਪੜਾ ਵਪਾਰੀ ਨੂੰ ਲਗਭਗ 45 ਲੱਖ ਰੁਪਏ ਦਾ ਨੁਕਸਾਨ ਹੋਇਆl ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ।