ETV Bharat / state

ਫਿਰੋਜ਼ਪੁਰ: ਮਹਿੰਗਾਈ ਦੇ ਚੱਲਦੇ ਤੇਰਾ-ਤੇਰਾ ਕਿਸਾਨ ਹੱਟ ਦੀ ਸ਼ੁਰੂਆਤ - ਘਰੇਲੂ ਜ਼ਰੂਰਤਾਂ ਦਾ ਸਾਰਾ ਹੀ ਸਾਮਾਨ ਬੜੇ ਹੀ ਵਾਜਬ ਰੇਟਾਂ ਤੇ

ਜ਼ੀਰਾ ਸ਼ਹਿਰ ਵਿਚ ਫਿਰੋਜ਼ਪੁਰ ਰੋਡ ‘ਤੇ ਕਿਸਾਨ ਹੱਟ ਤੇਰਾ-ਤੇਰਾ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਵਿਚ ਕਿਸਾਨਾਂ ਤੇ ਸ਼ਹਿਰ ਵਾਸੀਆਂ ਨੂੰ ਵਧੀਆ ਤੇ ਘੱਟ ਭਾਅ ‘ਤੇ ਚੀਜ਼ਾਂ ਦੇਣ ਲਈ ਕਿਹਾ ਗਿਆ ਹੈ।

ਮਹਿੰਗਾਈ ਦੇ ਚੱਲਦੇ ਤੇਰਾ-ਤੇਰਾ ਕਿਸਾਨ ਹੱਟ ਦੀ ਸ਼ੁਰੂਆਤ

author img

By

Published : Jul 13, 2021, 6:22 PM IST

ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਫਿਰੋਜ਼ਪੁਰ ਰੋਡ ‘ਤੇ ਕਿਸਾਨ ਹੱਟ ਤੇਰਾ-ਤੇਰਾ ਦਾ ਉਦਘਾਟਨ ਕੀਤਾ ਗਿਆ ਜਿਸ ਵਿਚ ਸਰਦਾਰ ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ ਜ਼ੀਰਾ ਵੱਲੋਂ ਰੀਬਨ ਕੱਟ ਕੇ ਰਸਮੀ ਤੌਰ ‘ਤੇ ਉਦਘਾਟਨ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਨਛੱਤਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਹ ਕਿਸਾਨ ਹੱਟ ਜ਼ੀਰਾ ਸ਼ਹਿਰ ਵਿੱਚ ਇੱਕ ਨਿਵੇਕਲੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਇਸ ਹੱਟ ਤੋਂ ਸਾਰੇ ਪਰਿਵਾਰਾਂ ਨੂੰ ਘਰੇਲੂ ਜ਼ਰੂਰਤਾਂ ਦਾ ਸਾਰਾ ਹੀ ਸਾਮਾਨ ਬੜੇ ਹੀ ਵਾਜਬ ਰੇਟਾਂ ‘ਤੇ ਮਿਲੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕਿਸਾਨ ਹੱਟ ਕਾਰਪੋਰੇਟ ਘਰਾਣਿਆਂ ਨੂੰ ਟੱਕਰ ਦੇਣ ਵਾਸਤੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਾਰੇ ਪੰਜਾਬ ਵਿੱਚ ਹੀ ਕੀਤਾ ਜਾ ਰਿਹਾ ਹੈ।

ਮਹਿੰਗਾਈ ਦੇ ਚੱਲਦੇ ਤੇਰਾ-ਤੇਰਾ ਕਿਸਾਨ ਹੱਟ ਦੀ ਸ਼ੁਰੂਆਤ

ਇਸ ਮੌਕੇ ਕਿਸਾਨ ਹੱਟ ਤੇਰਾ-ਤੇਰਾ ਦੇ ਮਾਲਕ ਬਾਵਾ ਸਿੰਘ ਵਾਸੀ ਗਾਦੜੀ ਵਾਲਾ ਵੱਲੋਂ ਦੱਸਿਆ ਗਿਆ ਕਿ ਇਹ ਤੇਰਾ-ਤੇਰਾ ਹੱਟ ਅੱਜ ਪੰਜਾਬ ਭਰ ਵਿੱਚ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਜਿਹੀਆਂ ਹੱਟਾਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹੱਟ ਵਿਚ ਘਰੇਲੂ ਵਰਤੋਂ ਦਾ ਸਾਮਾਨ ਲੋਕਾਂ ਨੂੰ ਬਾਜ਼ਾਰ ਨਾਲੋਂ ਵਧੀਆ ਕਵਾਲਿਟੀ ਤੇ ਸਸਤਾ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੈਨੂੰ ਇਸ ਕਿਸਾਨ ਹੱਟ ਨੂੰ ਖੋਲ੍ਹਣ ਦੀ ਪ੍ਰੇਰਨਾ ਸੋਸ਼ਲ ਮੀਡੀਆ ਤੋਂ ਮਿਲੀ ਹੈ।

ਇਹ ਵੀ ਪੜ੍ਹੋ:ਪੰਜਾਬ 'ਚ ਬਿਜਲੀ ਸੰਕਟ ਤੋਂ ਤੰਗ ਘਰੇਲੂ ਮਹਿਲਾਵਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.