ਫ਼ਿਰੋਜ਼ਪੁਰ: ਜ਼ਿਲ੍ਹਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ, ਪੁਲਿਸ ਨੇ ਪਿੰਡ ਰੱਤਾ ਖੇੜਾ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਨੂੰ ਫੜਿਆ ਜੋ ਘਰ ਵਿੱਚ ਹੀ ਜੁਗਾੜ ਲਗਾ ਕੇ ਹਥਿਆਰ ਬਣਾਉਂਦਾ (making weapons at home) ਸੀ, ਜਿਸ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ ਜਿਸਨੂੰ ਦੇਖ ਉਹ ਏਅਰ ਪਿਸਤੌਲ ਬਣਾਉਂਦਾ ਸੀ।
ਇਹ ਵੀ ਪੜੋ: CM ਭਗਵੰਤ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਥਾਣਾ ਸਿਟੀ ਫਿਰੋਜ਼ਪੁਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਪਿੰਡ ਰੱਤਾ ਖੇੜਾ ਤੋਂ ਕਾਬੂ ਕੀਤਾ ਗਿਆ ਹੈ, ਜੋ ਕਿ ਜੁਗਾੜ ਲਗਾਕੇ ਘਰ 'ਚ ਹਥਿਆਰ ਬਣਾਉਂਦਾ ਸੀ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ, ਜਿਸ ਨੂੰ ਦੇਖ ਕੇ ਏਅਰ ਪਿਸਟਲ ਬਣਾਉਂਦਾ ਸੀ ਅਤੇ ਉਸ ਕੋਲੋਂ ਤਿੰਨ ਹੋਰ ਹਥਿਆਰ ਬਰਾਮਦ ਹੋਏ। ਉਹਨਾਂ ਨੇ ਦੱਸਿਆ ਕਿ ਨੌਵੀਂ ਫੇਲ੍ਹ ਨੌਜਵਾਨ ਲਵਪ੍ਰੀਤ ਸਿੰਘ ਯੂ-ਟਿਊਬ ਦੇਖ ਕੇ ਹਥਿਆਰ ਬਣਾਉਣੇ ਸੀ ਤੇ ਮੋਟਰਸਾਈਕਲਾਂ ਦੇ ਪੁਰਜ਼ਿਆਂ ਦੀ ਵਰਤੋਂ ਕਰਕੇ ਹਥਿਆਰ ਬਣਾ ਲੈਂਦਾ ਸੀ।
ਥਾਣਾ ਇੰਚਾਰਜ ਨੇ ਕਿਹਾ ਕਿ ਉਕਤ ਗੁਰਪ੍ਰੀਤ ਸਿੰਘ ਦਾ ਹਥਿਆਰਾਂ ਨਾਲ ਕੀ ਲੈਣਾ-ਦੇਣਾ ਸੀ ਤੇੇ ਉਹ ਕਿਸ ਲਈ ਹਥਿਆਰ ਬਣਾਉਣਾ ਸੀ ਇਸ ਸਬੰਧੀ ਉਸ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ। ਲਵਪ੍ਰੀਤ ਸਿੰਘ ਕੋਲ ਲਾਇਸੈਂਸੀ ਹਥਿਆਰ ਵੀ ਹਨ। ਹਾਲਾਂਕਿ ਉਹ ਕਿਸੇ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਮੁਲਜ਼ਮ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪੰਜਾਬ ਪੁਲਿਸ ਦੀ AGTF ਨੇ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ