ਫਿਰੋਜ਼ਪੁਰ : ਓਡੀਸ਼ਾ ਤੋਂ ਚਾਰ ਸਾਲ ਪਹਿਲਾਂ ਲਾਪਤਾ ਹੋਇਆ ਵਿਅਕਤੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਨ ਉਤੇ ਫੌਜ ਨੂੰ ਮਿਲਿਆ ਹੈ। ਫੌਜ ਨੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕਰ ਕੇ ਉਸ ਨੂੰ ਫਿਰੋਜ਼ਪੁਰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉਕਤ ਵਿਅਕਤੀ ਦਾ ਮਾਨਸਿਕ ਸੰਤੁਲਨ ਖਰਾਬ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਹ ਕਈ ਸਾਲ ਪਹਿਲਾਂ ਓਡੀਸ਼ਾ ਤੋਂ ਲਾਪਤਾ ਹੋਇਆ ਤੇ ਘੁੰਮਦਾ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਪਹੁੰਚ ਗਿਆ, ਜਿਥੇ ਉਹ ਫੌਜ ਦੇ ਹੱਥ ਲੱਗ ਗਿਆ। ਸ਼ੱਕੀ ਹੋਣ ਕਾਰਨ ਉਸ ਕੋਲੋਂ ਪਹਿਲਾਂ ਫੌਜ ਨੇ ਨੀਝ ਨਾਲ ਪੁੱਛਗਿੱਛ ਕੀਤੀ ਤੇ ਫਿਰ ਉਸ ਨੂੰ ਫਿਰੋਜ਼ਪੁਰ ਪੁਲਿਸ ਹਵਾਲੇ ਕਰ ਦਿੱਤਾ।
ਉਧਰ ਪੁਲਿਸ ਕੋਲ ਜਦੋਂ ਇਹ ਵਿਅਕਤੀ ਪਹੁੰਚਿਆ ਤਾਂ ਪੁਲਿਸ ਨੇ ਪਹਿਲਾਂ ਉਕਤ ਵਿਅਕਤੀ ਕੋਲੋਂ ਕਈ ਢੰਗ-ਤਰੀਕਿਆਂ ਨਾਲ ਪੁੱਛਗਿੱਛ ਕਰ ਕੇ ਉਸ ਦੇ ਘਰ ਦਾ ਪਤਾ ਲਗਵਾਇਆ। ਅਖੀਰ ਪਤਾ ਲੱਗਿਆ ਕਿ ਇਹ ਵਿਅਕਤੀ ਓਡੀਸ਼ਾ ਦੇ ਕਟਕ ਪਿੰਡ ਦਾ ਰਹਿਣ ਵਾਲਾ ਹੈ, ਜੋ ਚਾਰ ਸਾਲ ਪਹਿਲਾਂ ਉਥੋਂ ਲਾਪਤਾ ਹੋਇਆ ਸੀ। ਪਰਿਵਾਰ ਨੇ ਉਸ ਦੀ ਲਾਪਤਾ ਦੀ ਰਿਪੋਰਟ ਵੀ ਲਿਖਵਾਈ ਹੋਈ ਸੀ। ਇਸ ਕਾਰਵਾਈ ਵਿੱਚ ਪੁਲਿਸ ਨੂੰ ਕਾਫੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ, ਕਿਉਂਕਿ ਇਸ ਤਾਂ ਉਕਤ ਵਿਅਕਤੀ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਤੇ ਦੂਜਾ ਉਸ ਦੀ ਭਾਸ਼ਾ ਨਾ ਸਮਝ ਆਉਣ ਕਰ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਵਾਲਿਆਂ ਦਾ ਪਤਾ ਲਗਾਇਆ।
- ਆਰਡੀਨੈਂਸ 'ਚ ਕਾਂਗਰਸ ਦਾ ਸਮਰਥਨ ਨਾ ਮਿਲਣ ਕਰਕੇ ਖਫ਼ਾ ਆਮ ਆਦਮੀ ਪਾਰਟੀ, ਆਗੂਆਂ ਵਿਚਾਲੇ ਛਿੜੀ "ਟਵਿਟਰ ਵਾਰ"
- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ 'ਚ ਕੀਤੀ ਰੈਲੀ, ਬਾਦਲ ਪਰਿਵਾਰ ਦੀ ਕੀਤੀ ਤਾਰੀਫ, ਕੀ ਗੱਠਜੋੜ ਵੱਲ ਇਸ਼ਾਰਾ ?
- ਬਲਵੰਤ ਸਿੰਘ ਰਾਜੋਆਣਾ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਗੱਦਾਰ, ਜਥੇਦਾਰ ਦੇ ਬਿਆਨ ਦਾ ਕੀਤਾ ਵਿਰੋਧ
ਵਿਅਕਤੀ ਨੂੰ ਕੀਤਾ ਵਾਰਸਾਂ ਦੇ ਹਵਾਲੇ : ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਹੁਸੈਨੀਵਾਲਾ ਬਾਰਡਰ ਤੋਂ ਫੌਜ ਨੇ ਇਕ ਸ਼ੱਕੀ ਵਿਅਕਤੀ ਦੇ ਮਿਲਣ ਦੀ ਖਬਰ ਦਿੱਤੀ, ਜਿਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ। ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦਾ ਨਾਂ ਪਿਤਾਹਸ ਸਵਾਨ ਪੁੱਤਰ ਯੁਦਿਸ਼ਟਰ ਸਵਾਨ, ਜੋ ਕਿ ਚਾਰ ਸਾਲ ਪਹਿਲਾਂ ਓਡੀਸ਼ਾ ਤੋਂ ਲਾਪਤਾ ਹੋਇਆ ਸੀ। ਜਾਂਚ ਅੱਗੇ ਵਧਾਉਂਦਿਆਂ ਵਿਅਕਤੀ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਉਕਤ ਵਿਅਕਤੀ ਸ਼ਾਦੀਸ਼ੁਦਾ ਹੈ ਤੇ ਉਸ ਦੇ ਬੱਚੇ ਵੀ ਹਨ। ਪਰਿਵਾਰ ਨੂੰ ਓਡੀਸ਼ਾ ਤੋਂ ਫਿਰੋਜ਼ਪੁਰ ਪਹੁੰਚਦਿਆਂ 3 ਦਿਨ ਦਾ ਸਮਾਂ ਲੱਗਾ। ਅੱਜ ਪੁਲਿਸ ਵੱਲੋਂ ਲਾਪਤਾ ਵਿਅਕਤੀ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ।