ETV Bharat / state

ਫ਼ਿਰੋਜ਼ਪੁਰ ਕੈਂਟ ਬੋਰਡ ਨੇ ਜ਼ਿਲ੍ਹੇ ਦੀਆਂ 80% ਵੋਟਾਂ ਕੱਟੀਆਂ - ferozpur

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਛਾਉਣੀ ਬੋਰਡ ਨੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ 'ਤੇ ਅਮਲ ਕਰਦਿਆਂ ਜ਼ਿਲ੍ਹੇ ਦੀਆਂ 80% ਵੋਟਾਂ ਕੱਟ ਦਿੱਤੀਆਂ ਹਨ। ਜ਼ਿਲ੍ਹੇ ਦੀ ਕੁੱਲ ਵੋਟ 34 ਹਜ਼ਾਰ ਤੋਂ ਉੱਪਰ ਹੈ। ਮੈਂਬਰਾਂ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਸੁਪਰੀਮ ਕੋਰਟ ਵੱਲ ਰੁਖ ਕੀਤਾ ਜਾਵੇਗਾ।

ਫ਼ਿਰੋਜ਼ਪੁਰ ਦੇ ਛਾਉਣੀ ਬੋਰਡ
author img

By

Published : Jul 14, 2019, 1:37 PM IST

ਫ਼ਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਛਾਉਣੀ ਬੋਰਡ ਨੇ ਛਾਉਣੀ ਵਿੱਚ ਰਹਿਣ ਵਾਲੇ ਲੋਕਾਂ ਦੀਆਂ 30 ਹਜ਼ਾਰ ਵੋਟਾਂ ਕੱਟ ਦਿੱਤੀਆਂ ਹਨ । ਵੋਟਾਂ ਕੱਟਣ ਦਾ ਕਾਰਨ ਸੁਪਰੀਮ ਕੋਰਟ ਦਾ ਇੱਕ ਫ਼ੈਸਲਾ ਦੱਸਿਆ ਜਾ ਰਿਹਾ ਹੈ, ਕਿ ਛਾਉਣੀ ਬੋਰਡ ਦੀ ਥਾਂ 'ਤੇ ਨਾਜਾਇਜ਼ ਕਬਜਾ ਕਰਨ ਵਾਲੇ ਦੀ ਵੋਟ ਕੱਟ ਦਿੱਤੀ ਜਾਵੇਗੀ। ਹੁਣ ਵੋਟਾਂ ਕੱਟਣ ਤੋਂ ਬਾਅਦ ਛਾਉਣੀ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਵੇਖੋ ਵੀਡੀਓ

ਛਾਉਣੀ ਬੋਰਡ ਦੇ ਮੈਂਬਰ ਜੋਰਾ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2017 ਅਲਾਹਾਬਾਦ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਇੱਕਲੇ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਲਾਗੂ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਇਹ ਵੀ ਕਿਹਾ ਕਿ ਵੋਟਾਂ ਕੱਟਣ ਦੇ ਇਸ ਫ਼ੈਸਲੇ ਬਾਰੇ ਛਾਉਣੀ ਬੋਰਡ ਦੇ ਮੈਂਬਰਾਂ ਨਾਲ ਵੀ ਕੋਈ ਸਲਾਹ ਨਹੀਂ ਕੀਤੀ ਗਈ ਤੇ ਚੁਪਚਾਪ ਵੋਟਾਂ ਕੱਟ ਕੇ ਆਨਲਾਈਨ ਕਰ ਦਿੱਤੀਆਂ ਗਈਆਂ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕੁੱਲ ਵੋਟ 34 ਹਜ਼ਾਰ 600 ਦੇ ਕਰੀਬ ਹੈ ਜਿਸ ਚੋਂ 80% ਵੋਟਾਂ ਕੱਟੀਆਂ ਗਈਆਂ ਹਨ ਅਤੇ ਹੁਣ 20% ਵੋਟ ਹੀ ਜ਼ਿਲ੍ਹੇ 'ਚ ਬਚੀਆਂ ਹਨ।

ਜੋਰਾ ਸਿੰਘ ਸੰਧੂ ਨੇ ਕਿਹਾ ਕਿ ਕੁੱਝ ਕੁ ਮੈਂਬਰਾਂ ਨੇ ਮਿਲ ਕੇ ਉੱਚ ਅਧਿਕਾਰੀਆਂ ਨੂੰ ਵੋਟਾਂ ਕੱਟਣ ਪਿੱਛੇ ਕਾਰਨ ਦੱਸੇ ਜਾਣ ਦੀ ਮੰਗ ਕੀਤੀ ਹੈ ਅਤੇ ਜੇ ਇਸ ਪਿੱਛੇ ਕੋਈ ਢੁੱਕਵਾਂ ਕਾਰਨ ਨਾ ਦੱਸਿਆ ਗਿਆ ਤਾਂ ਉਹ ਸੁਪਰੀਮ ਕੋਰਟ ਤੱਕ ਆਪਣੀ ਪਹੁੰਚ ਕਰਣਗੇ।

ਇਹ ਵੀ ਪੜ੍ਹੋ- ਕਰਤਾਰਪੁਰ ਲਾਂਘਾ: ਭਾਰਤ ਤੇ ਪਾਕਿਸਤਾਨ ਵਿਚਾਲੇ ਮੀਟਿੰਗ ਅੱਜ

Intro:ਫ਼ਿਰੋਜ਼ਪੁਰ ਦੇ ਛਾਵਣੀ ਬੋਰਡ ਨੇ ਛਾਵਣੀ ਵਿਚ ਰਹਿਣ ਵਾਲੇ ਲੋਕਾਂ ਦੀਆਂ 30 ਹਜਾਰ ਵੋਟਾਂ ਕੱਟਿਆ ਇਸ ਦਾ ਕਾਰਨ ਉਹ 2017 ਵਿਚ ਸੁਪਰੀਮ ਕੋਰਟ ਦੀ ਇਕ ਫੈਸਲਾ ਦਸ ਰਹੇ ਹਨ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਛਾਵਣੀ ਬੋਰਡ ਦੀ ਜਗਾਹ ਤੇ ਜੇ ਕੋਈ ਨਾਜਾਇਜ ਕਬਜਾ ਕਰੇਗਾ ਤਾਂ ਉਸ ਦੀ ਵੋਟ ਕਟ ਦਿਓ ਹੁਣ ਵੋਟਾਂ ਕਟਿਚਨ ਤੋ ਬਾਦ ਛਾਵਣੀ ਦੇ ਬਾਸ਼ਿੰਦੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

Body:ਛਾਵਣੀ ਬੋਰਡ ਦੇ ਮੈਂਬਰ ਜੋਰਾ ਸਿੰਘ ਸੰਧੂ ਨੇ ਕਿਹਾ ਕਿ ਅਲਾਹਾਬਾਦ ਹਾਈ ਕੋਰਟ ਵਿਚ ਕਿਸੇ ਨੇ ਪਟੀਸ਼ਨ ਪਾਇ ਸੀ ਤਾਂ ਉਸ ਪਟੀਸ਼ਨ ਦੇ ਉਪਰ ਅਲਾਹਾਬਾਦ ਹਾਈ ਕੋਰਟ ਨੇ ਇਕ ਫੈਸਲਾ ਸੁਣਾਇਆ ਉਹ ਫੈਸਲਾ ਇੱਥੇ ਥੋੜੀ ਚਲੁਗਾ ਫਿਰ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਅਸੀਂ ਮੈਂਬਰ ਹਾਂ ਸਾਨੂ ਦੱਸਣਾ ਚਾਹੀਦਾ ਸੀ ਕੋਈ ਮੀਟਿੰਗ ਰੱਖ ਲੈਂਦੇ ਪਰ ਇਹਨਾਂ ਨੇ ਚੁਪਚਾਪ ਵੋਟਾਂ ਕਟ ਕੇ ਆਨਲਾਈਨ ਕਰ ਦਿਤੀਆਂ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਸੁਪਰੀਮ ਕੋਰਟ ਤਕ ਜਾਵਾਗੇ।

Conclusion:ਕਿਉਂਕਿ ਛਾਵਣੀ ਪਰਿਸ਼ਦ ਰੱਖਿਆ ਮੰਤਰਾਲੇ ਨਾਲ ਜੁੜਿਆ ਹੋਇਆ ਹੈ ਪੂਰੇ ਦੇਸ਼ ਵਿਚ 62 ਛਾਵਣੀ ਪਰਿਸ਼ਦ ਹਨ ਇਥੇ ਦੀ ਅਫਸਰ ਨੇ ਕੈਮਰੇ ਸਾਮਣੇ ਬੋਲਣ ਤੋ ਮਨਾਂ ਕਰ ਦਿਤਾ ਅਤੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਅਨੁਸਾਰ ਕਮ ਕੀਤਾ ਜੇ ਕਿਸੇ ਨੂੰ ਇਤਰਾਜ ਹੈ ਤਾਂ ਸਾਨੂੰ ਲਿਖਤੀ ਰੂਪ ਵਿਚ ਦੇ ਸਕਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.