ਫਿਰੋਜ਼ਪੁਰ: ਮੋਬਾਇਲ ਫੋਨ ਬਰਾਮਦ ਹੋਣ ਨੂੰ ਲੈ ਕੇ ਸੁਰਖੀਆਂ ਚ ਆਉਣ ਵਾਲੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚੋਂ ਮੁੜ ਤੋਂ ਕੈਦੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਕੈਦੀਆਂ ਕੋਲੋਂ 2 ਮੋਬਾਇਲ ਫੋਨ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੈਕਿੰਗ ਦੌਰਾਨ ਪੁਲਿਸ ਨੇ ਕੈਦੀਆਂ ਕੋਲੋਂ ਫੜੇ 2 ਮੋਬਾਇਲ
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਸੁਰੱਖਿਆ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੇ ਚੱਲਦੇ ਪੁਲਿਸ ਨੇ ਇਕ ਕੈਦੀ ਅਤੇ ਇਕ ਹਵਾਲਾਤੀ ਕੋਲੋਂ ਦੋ ਮੋਬਾਇਲ ਫੋਨ ਬਰਾਮਦ ਕੀਤੇ। ਦੱਸ ਦਈਏ ਕਿ ਥਾਣਾ ਸਦਰ ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ: 1 ਮਾਰਚ ਤੋਂ ਸੀਨੀਅਰ ਸੀਟੀਜ਼ਨ ਨੂੰ ਲਗਾਈ ਜਾਵੇਗੀ ਕੋਰੋਨਾ ਵੈਕਸੀਨ, ਚੰਡੀਗੜ੍ਹ 'ਚ ਬਣੇ 14 ਸੈਂਟਰ
ਪਹਿਲਾਂ ਵੀ ਫੜੇ ਜਾ ਚੁੱਕੇ ਹਨ ਮੋਬਾਇਲ ਫੋਨ
ਬੇਸ਼ਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਇੰਤਜਾਮਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ-ਵਾਅਦੇ ਕੀਤੇ ਜਾਂਦੇ ਹਨ ਪਰ ਇਸ ਤਰ੍ਹਾਂ ਦੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ ’ਚ ਖੜਾ ਕਰ ਦਿੰਦੇ ਹਨ। ਜ਼ਿਕਰ ਏ ਖਾਸ ਹੈ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਜੇਲ੍ਹਾਂ ਚੋਂ ਕੈਦੀਆਂ ਕੋਲੋਂ ਫੜੇ ਜਾ ਚੁੱਕੇ ਹਨ।