ਫਿਰੋਜ਼ਪੁਰ: ਫ਼ਿਰੋਜ਼ਪੁਰ ਦੇ ਅਧੀਨ ਪੈਂਦੀ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਮੁੜ ਤੋਂ ਪਾਕਿਸਤਾਨੀ ਡਰੋਨ ਵੇਖੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋ ਗਿਆ ਹੈ।
ਸੂਤਰਾਂ ਮੁਤਾਬਕ ਡਰੋਨ ਨੂੰ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਦੇ ਸਰਹੱਦੀ ਪਿੰਡ ਰਾਜਾ ਮੋਹਤਮ ਦੇ ਖੇਤਰ ਵਿੱਚ ਦੇਰ ਰਾਤ ਵੇਖਿਆ ਗਿਆ ਹੈ।
ਡਰੋਨ ਕੁਝ ਸਮੇਂ ਤੱਕ ਭਾਰਤ ਦੀ ਸੀਮਾ ਵਿੱਚ ਆ ਕੇ ਅਸਮਾਨ ਵਿੱਚ ਉੱਡਦਾ ਰਿਹਾ ਤੇ ਬਾਅਦ ਵਿੱਚ ਪਾਕਿਸਤਾਨ ਦੀ ਸੀਮਾ ਵਿੱਚ ਵਾਪਸ ਚਲਾ ਗਿਆ।