ਜ਼ੀਰਾ: ਨਗਰ ਕੌਂਸਲ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ 'ਚ ਜ਼ੀਰਾ ਦੇ ਸਤਾਰਾਂ ਕੌਂਸਲਰਾਂ ਵਲੋਂ ਐਸ.ਡੀ.ਐਮ ਰਣਜੀਤ ਸਿੰਘ ਭੁੱਲਰ ਸਾਹਮਣੇ ਨਗਰ ਕੌਂਸਲ ਦੇ ਚੰਗੇ ਭਵਿੱਖ ਲਈ ਸਹੁੰ ਚੁੱਕੀ ਗਈ। ਇਸ 'ਚ ਸਰਬਸੰਮਤੀ ਨਾਲ ਡਾ ਰਸ਼ਪਾਲ ਸਿੰਘ ਗਿੱਲ ਨੂੰ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਅਤੇ ਹਰੀਸ਼ ਕੁਮਾਰ ਕਾਂਗੜਾ ਨੂੰ ਉਪ ਪ੍ਰਧਾਨ ਵਜੋਂ ਥਾਪਿਆ ਗਿਆ। ਇਸ ਸਮਾਗਮ 'ਚ ਵਿਸ਼ੇਸ਼ ਤੌਰ ਤੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਚੇਅਰਮੈਨ ਮਹਿੰਦਰਜੀਤ ਸਿੰਘ ਸਿੱਧੂ ਤੋਂ ਇਲਾਵਾ ਦੇ ਮੋਹਤਬਰ ਪੰਚਾਂ ਸਰਪੰਚਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਜ਼ੀਰਾ ਹਲਕੇ 'ਚ ਆ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਥੋਂ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੂਰੇ ਹਲਕੇ 'ਚ ਵਿਕਾਸ ਕਾਰਜਾਂ ਦੀ ਜੰਗੀ ਪੱਧਰ 'ਤੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਜੇਕਰ ਪੰਜਾਬ ਭਰ ਦੇ ਵਿਧਾਇਕ ਇਸ ਤਰ੍ਹਾਂ ਦੀ ਨਵੀਂ ਸੋਚ ਨਾਲ ਕੰਮ ਕਰਨ ਤੇ ਪੰਜਾਬ ਪਹਿਲਾਂ ਤੋਂ ਵੀ ਹੋਰ ਵਧੀਆ ਸੂਬਾ ਬਣ ਸਕਦਾ ਹੈ।
ਇਸ ਮੌਕੇ ਨਵੇਂ ਚੁਣੇ ਪ੍ਰਧਾਨ ਅਤੇ ਉਪ ਪ੍ਰਧਾਨ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ 'ਤੇ ਉਹ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਆਪਣੀ ਤਨਦੇਹੀ ਨਾਲ ਸ਼ਹਿਰ ਅਤੇ ਇਲਾਕੇ ਦਾ ਵਿਕਾਸ ਕਰਨਗੇ ਅਤੇ ਨਾਲ ਹੀ ਸਾਰਿਆਂ ਨੂੰ ਨਾਲ ਲੈਕੇ ਚੱਲਣਗੇ।
ਇਹ ਵੀ ਪੜ੍ਹੋ:LIVE: ਕਿਸਾਨਾਂ ਨੇ ਅੱਜ KGP-KMP ਐਕਸਪ੍ਰੈਸ-ਵੇਅ 24 ਘੰਟਿਆਂ ਲਈ ਕੀਤਾ ਜਾਮ