ETV Bharat / state

Firozpur News : ਡਾਕਟਰ ਬਣਿਆ ਹੈਵਾਨ, ਦਵਾਈ ਲੈਣ ਗਈ ਲੜਕੀ ਨਾਲ ਕੀਤਾ ਬਲਾਤਕਾਰ - doctor raped a girl

ਫਿਰੋਜ਼ਪੁਰ ਵਿੱਚ ਇੱਕ ਡਾਕਟਰ ਨੇ ਗਰੀਬ ਪਰਿਵਾਰ ਦੀ ਨਬਾਲਗ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਇਸ ਦਾ ਪਤਾ ਪਰਿਵਾਰ ਤੇ ਮੁਹੱਲਾ ਵਾਸੀਆਂ ਨੂੰ ਲੱਗਿਆ ਤਾਂ ਦੋਸ਼ੀ ਡਾਕਟਰ ਮੌਕੇ ਤੋਂ ਫਰਾਰ ਹੋ ਗਿਆ।

Firozpur News: Doctor turned animal, raped a sick minor girl
Firozpur News : ਡਾਕਟਰ ਬਣਿਆ ਹੈਵਾਨ,ਬਿਮਾਰ ਨਬਾਲਗ ਬੱਚੀ ਨਾਲ ਕੀਤਾ ਜਬਰ ਜਿਨਾਹ
author img

By

Published : Jul 1, 2023, 1:56 PM IST

ਡਾਕਟਰ ਨੇ ਗਰੀਬ ਪਰਿਵਾਰ ਦੀ ਲੜਕੀ ਨਾਲ ਕੀਤਾ ਬਲਾਤਕਾਰ

ਫਿਰੋਜ਼ਪੁਰ: ਅੱਜ ਡਾਕਟਰ ਡੇਅ ਹੈ ਤੇ ਡਾਕਟਰਾਂ ਨੂੰ ਇਸ ਦੁਨੀਆ 'ਤੇ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਪਰ ਜਦੋਂ ਰੱਬੀ ਰੂਪ ਇਹ ਡਾਕਟਰ ਹੀ ਹੈਵਾਨੀਅਤ 'ਤੇ ਉਤਰ ਆਵੇ ਤਾਂ ਰੱਬ ਦੀ ਥਾਂ ਉਸ ਨੂੰ ਕੀ ਨਾਂ ਦਿੱਤਾ ਜਾਵੇ? ਇਹ ਸਵਾਲ ਖੜ੍ਹਾ ਕਰਨ ਲਈ ਮਜਬੂਰ ਕੀਤਾ ਹੈ ਫਿਰੋਜ਼ਪੁਰ ਦੇ ਉਸ RMP ਡਾਕਟਰ ਨੇ ਜਿਸ ਨੇ ਦਵਾਈ ਲੈਣ ਗਈ ਨਬਾਲਗ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦਰਅਸਲ ਮਾਮਲਾ ਫਿਰੋਜ਼ਪੁਰ ਦੇ ਲਾਗਲੇ ਪਿੰਡ ਦਾ ਹੈ ਜਿੱਥੇ ਗਰੀਬ ਪਰਿਵਾਰ ਦੀ ਨਬਾਲਗ ਧੀ ਨਾਲ ਬਲਾਤਕਾਰ ਦੇ ਮਾਮਲੇ ਨੇ ਹਰ ਇਕ ਵਿੱਚ ਸਹਿਮ ਅਤੇ ਰੋਸ ਪੈਦਾ ਕਿਤਾ ਹੈ।

ਬਿਮਾਰ ਹੋਣ 'ਤੇ ਚਾਚੇ ਨੇ ਇਲਾਜ ਲਈ ਬੁਲਾਇਆ ਸੀ ਘਰ : ਇਹ ਘਟਨਾ ਉਸ ਸਮੇਂ ਘਟੀ ਜਦੋਂ ਪੀੜਤ ਨਾਬਾਲਗ ਲੜਕੀ ਦਾ ਪਰਿਵਾਰ ਝੋਨਾ ਲਗਾਉਣ ਲਈ ਖੇਤਾਂ 'ਚ ਗਿਆ ਹੋਇਆ ਸੀ ਤੇ ਲੜਕੀ ਘਰ 'ਚ ਇਕੱਲੀ ਸੀ ਤੇ ਬੀਮਾਰ ਸੀ। ਭਤੀਜੀ ਨੂੰ ਬੀਮਾਰ ਦੇਖ ਕੇ ਅਪਾਹਜ ਚਾਚਾ ਆਪਣੇ ਘਰ ਦੇ ਕੋਲ ਇਕ ਡਾਕਟਰ ਕੋਲ ਲੈ ਗਿਆ ਤੇ ਇਸ ਆਰਐਮਪੀ ਡਾਕਟਰ ਨੂੰ ਆਪਣੇ ਘਰ ਲੈ ਆਇਆ। ਪਹਿਲਾਂ ਪੀੜਤ ਨਾਬਾਲਗ ਲੜਕੀ ਨੂੰ ਡਰਿੱਪ ਲਗਾਈ ਅਤੇ ਫਿਰ ਉਸ ਨੂੰ ਦਵਾਈ ਲੈਣ ਲਈ ਦੁਕਾਨ ’ਤੇ ਆਉਣ ਲਈ ਕਿਹਾ, ਜਦੋਂ ਡਰਿੱਪ ਖਤਮ ਹੋ ਗਈ ਤਾਂ ਇਹ ਪੀੜਤ ਨਾਬਾਲਗ ਲੜਕੀ ਦਵਾਈ ਲੈਣ ਲਈ ਦੁਕਾਨ 'ਤੇ ਡਾਕਟਰ ਕੋਲ ਚਲੀ ਗਈ।

ਦੋਸ਼ੀ ਡਾਕਟਰ ਮੌਕੇ ਤੋਂ ਹੋਇਆ ਫਰਾਰ: ਜਿੱਥੇ ਉਸ ਨੂੰ ਆਰਐਮਪੀ ਡਾਕਟਰ ਨੇ ਦੁਕਾਨ ਨੂੰ ਤਾਲਾ ਲਗਾ ਕੇ ਬੰਦੀ ਬਣਾ ਕੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਨਾਬਾਲਗ ਕੁੜੀ ਨੇ ਖੇਤਾਂ 'ਚ ਕੰਮ ਕਰ ਰਹੇ ਆਪਣੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤੇ ਲੜਕੀ ਦਾ ਰੌਲਾ ਸੁਣ ਕੇ ਆਰਐਮਪੀ ਡਾਕਟਰ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ। ਇਹ ਸਾਰਾ ਮਾਮਲਾ ਪੁਲਿਸ ਕੋਲ ਆਉਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਡਾਕਟਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ। ਪੀੜਤ ਪਰਿਵਾਰ ਨੇ ਇਸ ਦੋਸ਼ੀ ਡਾਕਟਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਸਖਤ ਕਾਰਵਾਈ ਕਰਨ ਦੀ ਪੁਲਿਸ ਨੂੰ ਗੁਹਾਰ ਲਗਾਈ ਹੈ।

ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਹੁਣ ਸਥਾਨਕ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਅਜਿਹਾ ਹੋਇਆ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਅਜਿਹਾ ਹੋ ਸਕਦਾ ਹੈ। ਸਾਡੀਆਂ ਬੱਚੀਆਂ ਮਹਿਫੂਜ਼ ਨਹੀਂ ਰਹੀਆਂ ਤਾਂ ਲੋਕ ਕੀ ਕਰਨਗੇ। ਇਸ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀ ਡਾਕਟਰ ਨੂੰ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਫਿਰ ਕੋਈ ਅਜਿਹਾ ਘਿਨੌਣਾ ਕਾਂਡ ਕਰਨ ਦੀ ਸੋਚੇ ਵੀ ਨਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.