ਜ਼ੀਰਾ: ਜ਼ੀਰਾ ਵਿੱਚ ਸਭ ਤੋਂ ਵੱਧ ਕੁੰਡੀ ਕੁਨੈਕਸ਼ਨ ਹੋਣ 'ਤੇ ਐਕਸੀਅਨ ਜ਼ੀਰਾ ਮਨਜੀਤ ਸਿੰਘ ਮਠਾਰੂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜੋ ਬਿਜਲੀ ਚੋਰੀ ਦੀ ਸਮੱਸਿਆ ਹੈ, ਇਹ ਸਾਡੇ ਲਈ ਤਾਂ ਸਮੱਸਿਆ ਹੈ ਹੀ ਪਰ ਪਾਵਰਕਾਮ ਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ। ਇਹ ਸਾਡੇ ਵਾਸਤੇ ਸਭ ਤੋਂ ਘਾਟੇ ਹੋਣ ਵਾਲਾ ਕੰਮ ਹੈ, ਕਿਉਂਕਿ ਇਸ ਨਾਲ 1200 ਕਰੋੜ ਰੁਪਏ ਦਾ ਹਰ ਸਾਲ ਪੰਜਾਬ ਨੂੰ ਘਾਟਾ ਪੈਂਦਾ ਹੈ, ਜਿਸ ਕਰਕੇ ਜਿਹੜੀਆਂ ਸੇਵਾਵਾਂ ਅਸੀਂ ਖਪਤਕਾਰਾਂ ਨੂੰ ਦੇਣਾ ਚਾਹੁੰਦੇ ਹਾਂ ਉਹ ਨਹੀਂ ਦਿੱਤੀਆਂ ਜਾ ਸਕਦੀਆਂ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਕੁੰਡੀ ਕੁਨੈਕਸ਼ਨ ਵਾਲੀ ਲਾਹਨਤ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਬਿਜਲੀ ਦੀ ਖਪਤ ਪੂਰੀ ਹੋ ਸਕੇ ਤੇ ਸਾਡੇ ਵੱਲੋਂ ਇਸ ਨੂੰ ਚੈੱਕ ਕਰਦੇ ਸਮੇਂ ਦਾ ਵੀ ਨੁਕਸਾਨ ਹੁੰਦਾ ਹੈ। ਜੇ ਮੌਕੇ 'ਤੇ ਜੋ ਖਪਤਕਾਰ ਕੁੰਡੀ ਲਗਾ ਕੇ ਬਿਜਲੀ ਦੀ ਵਰਤੋਂ ਕਰਦਾ ਫੜਿਆ ਜਾਂਦਾ ਹੈ, ਉਸ ਉਪਰ ਐੱਨ.ਸੀ.ਆਰ ਮੌਕੇ 'ਤੇ ਚਲਾਨ ਕੱਟਿਆ ਜਾਂਦਾ ਹੈ, ਜਿਸ ਮੌਕੇ ਐੱਫ.ਆਈ.ਆਰ ਦਰਜ ਵੀ ਕੀਤੀ ਜਾ ਸਕਦੀ ਹੈ।
ਜਦੋਂ ਉਨ੍ਹਾਂ ਨੂੰ ਜ਼ੀਰਾ ਵਿੱਚ ਸਭ ਤੋਂ ਵੱਧ ਕੁੰਡੀ ਕੁਨੈਕਸ਼ਨ ਹੋਣ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਘਾਟ ਕਰ ਕੇ ਇਸ ਚੀਜ਼ ਦੀ ਨੌਬਤ ਆ ਜਾਂਦੀ ਹੈ। ਪਰ ਫਿਰ ਵੀ ਸਾਡੇ ਵੱਲੋਂ ਰੈਗੂਲਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿਣਦੇ ਹਾਂ।
ਇਸ ਮੌਕੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੁਲਿਸ ਥਾਣੇ ਜਾਂ ਹੋਰ ਡਿਪਾਰਟਮੈਂਟ ਵਿੱਚ ਜਿੱਥੇ ਮੀਟਰ ਨਹੀਂ ਲੱਗੇ ਤੇ ਉਨ੍ਹਾਂ ਵਾਸਤੇ ਕੀ ਕਰ ਰਹੇ ਹਨ ਇਸ ਮੌਕੇ ਉਨ੍ਹਾਂ ਦੱਸਿਆ ਕਿ ਤਕਰੀਬਨ ਸਾਡੇ ਇਲਾਕੇ ਵਿੱਚ ਸਾਰੇ ਦਫਤਰਾਂ ਵਿੱਚ ਇਕ 2 ਦਫਤਰਾਂ ਨੂੰ ਛੱਡ ਕੇ ਮੀਟਰ ਲੱਗੇ ਹੋਏ ਹਨ ਤੇ ਉਨ੍ਹਾਂ ਦਫਤਰਾਂ ਵਿਚ ਵੀ ਮੀਟਰ ਲਗਵਾ ਦਿੱਤੇ ਗਏ ਹਨ ਤਾਂ ਜੋ ਸਹੀ ਬਿੱਲ ਲਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਬਿਜਲੀ ਦੀ ਚੋਰੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਜਿਸ ਨਾਲ ਪੰਜਾਬ ਸਰਕਾਰ ਨੂੰ ਤੇ ਬਿਜਲੀ ਬੋਰਡ ਨੂੰ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਲਾਹਨਤਾਂ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਤੇ ਈਮਾਨਦਾਰੀ ਨਾਲ ਬਿਜਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜੋ:- ਦਿੱਲੀ ਅੰਦੋਲਨ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਿਹਤ ਮੰਤਰੀ ਨੇ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ