ਫ਼ਿਰੋਜ਼ਪੁਰ: ਬੀਤੇ ਦਿਨੀ ਸਰਹੰਦ ਫੀਡਰ ਵਿੱਚ ਡਿਗੀ ਕਾਰ ਵਿੱਚ ਸਵਾਰ 3 ਲੋਕ ਸਵਾਰ ਸਨ। 3 ਲੋਕਾਂ ਵਿੱਚੋਂ ਪਤੀ ਪਤਨੀ ਦੀ ਲਾਸ਼ ਮਿਲ ਗਈ ਹੈ ਪਰ ਇੱਕ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ ਪਿੰਡ ਸਪਾ ਵਾਲੀ ਦਾ ਰਹਿਣ ਵਾਲਾ ਮਨਦੀਪ ਸਿੰਘ ਆਪਣੀ ਆਲਟੋ ਕਾਰ 'ਤੇ ਪਤਨੀ ਕਿਰਨ ਦੀਪ ਕੌਰ ਦੇ ਨਾਲ ਆਪਣੀ ਸਾਲੀ ਨੂੰ ਉਸਦੇ ਸੋਹਰੇ ਘਰ ਪਿੰਡ ਸ਼ਕੁਰ ਛੱਡਣ ਲਈ ਗਿਆ ਸੀ।
ਆਪਣੀ ਸਾਲੀ ਨੂੰ ਉਸਦੇ ਸੌਹਰੇ ਪਿੰਡ ਛੱਡਣ ਤੋਂ ਬਾਅਦ ਆਪਣੇ ਪਿੰਡ ਸਪਾ ਵਾਲੀ ਆਉਂਦੇ ਸਮੇਂ ਉਸ ਦਾ ਸਾਲਾ ਦਾ ਜਤਿੰਦਰ ਸਿੰਘ ਵੀ ਉਨ੍ਹਾਂ ਨਾਲ ਕਾਰ ਵਿੱਚ ਬੈਠ ਗਿਆ। ਪਰ ਪਿੰਡ ਕਬਰਵੱਛਾ ਲਾਗੇ ਕਾਰ ਬੇਕਾਬੂ ਹੋ ਗਈ ਅਤੇ ਸਰਹੰਦ ਫੀਡਰ ਨਹਿਰ ਵਿੱਚ ਡਿਗ ਪਈ
ਇਸ ਮਗਰੋਂ ਪਿੰਡ ਵਾਲਿਆਂ ਨੇ ਗੋਤਖੋਰਾਂ ਦੀ ਮਦਦ ਨਾਲ ਕਾਰ ਦੀ ਭਾਲ ਸ਼ੁਰੂ ਕੀਤੀ ਅਤੇ ਦੇਰ ਰਾਤ ਕਰੇਨ ਦੀ ਮਦਦ ਨਾਲ ਕਾਰ ਬਾਹਰ ਕਢੀ ਗਈ। ਕਾਰ ਵਿੱਚੋਂ ਮਨਦੀਪ ਸਿੰਘ ਅਤੇ ਉਸਦੀ ਪਤਨੀ ਕਿਰਨ ਦੀਪ ਕੌਰ ਦੀ ਲਾਸ਼ ਮਿਲੀ ਹੈ ਪਰ ਜਤਿੰਦਰ ਸਿੰਘ ਦੀ ਹਾਲੇ ਭਾਲ ਜਾਰੀ ਹੈ।
ਇਹ ਵੀ ਪੜ੍ਹੇ: ਪਾਣੀ ਦੇ ਮੁੱਦੇ ਉੱਤੇ ਪੰਜਾਬ ਭਵਨ ਵਿੱਚ ਆਲ ਪਾਰਟੀ ਬੈਠਕ