ETV Bharat / state

ਕਾਂਗਰਸੀਆਂ ਵੱਲੋਂ ਕਿਸਾਨ ਨਾਲ ਧੱਕੇਸਾਹੀ, ਸਿਆਸੀ ਆਗੂਆਂ ਨੇ ਕੀਤੀ ਨਿੰਦਾ

ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ਹਿ ਤੇ ਜੋਗਾ ਸਿੰਘ ਦੇ ਖੇਤਾਂ ਵਿੱਚ ਜੋ ਖੇਤਾਂ ਨੂੰ ਪਾਣੀ ਲਗਾਉਣ ਵਾਸਤੇ ਬੋਰ ਕਰਵਾਏ ਗਏ ਸੀ, ਉਨ੍ਹਾਂ ਨੂੰ ਤੋੜ ਕੇ ਉਨ੍ਹਾਂ ਵਿੱਚ ਇੱਟਾਂ ਰੋੜੇ ਸੁੱਟ ਦਿੱਤੇ ਤੇ ਉਸ ਨੂੰ ਬੰਦ ਕਰ ਦਿੱਤਾ।

ਕਾਂਗਰਸੀਆਂ ਵੱਲੋਂ ਕਿਸਾਨ ਨਾਲ ਧੱਕੇਸਾਹੀ
ਕਾਂਗਰਸੀਆਂ ਵੱਲੋਂ ਕਿਸਾਨ ਨਾਲ ਧੱਕੇਸਾਹੀ
author img

By

Published : May 4, 2022, 7:46 PM IST

ਫਿਰੋਜ਼ਪੁਰ: ਕਿਸਾਨ ਜੋਗਾ ਸਿੰਘ ਜਿਸ ਨਾਲ ਪਿਛਲੇ ਦਿਨ੍ਹੀਂ ਰਣਜੀਤ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਰਲ ਕੇ ਮਾਰ ਦੇਣ ਦੀ ਕੋਸ਼ਿਸ਼ ਕਰਨ ਤੇ ਰਣਜੀਤ ਸਿੰਘ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ FIR ਦਰਜ ਕੀਤੀ ਗਈ ਤੇ ਦੋਸ਼ੀਆਂ ਕੋਲ ਸਕਾਰਪੀਓ ਗੱਡੀ ਵੀ ਜਬਤ ਕੀਤੀ ਗਈ।

ਜਿਸ ਵਿੱਚ ਉਹ ਜੋਗਾ ਸਿੰਘ ਉਪਰ ਹਮਲਾ ਕਰਨ ਆਏ ਸਨ ਜੋ ਬਾਅਦ ਵਿੱਚ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਉਹ ਗੱਡੀ ਭਜਾ ਕੇ ਲੈ ਗਏ ਬਾਅਦ ਵਿਚ ਦੋਸ਼ੀਆਂ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ਹਿ ਤੇ ਜੋਗਾ ਸਿੰਘ ਦੇ ਖੇਤਾਂ ਵਿੱਚ ਜੋ ਖੇਤਾਂ ਨੂੰ ਪਾਣੀ ਲਗਾਉਣ ਵਾਸਤੇ ਬੋਰ ਕਰਵਾਏ ਗਏ ਸੀ, ਉਨ੍ਹਾਂ ਨੂੰ ਤੋੜ ਕੇ ਉਨ੍ਹਾਂ ਵਿੱਚ ਇੱਟਾਂ ਰੋੜੇ ਸੁੱਟ ਦਿੱਤੇ ਤੇ ਉਸ ਨੂੰ ਬੰਦ ਕਰ ਦਿੱਤਾ।

ਕਾਂਗਰਸੀਆਂ ਵੱਲੋਂ ਕਿਸਾਨ ਨਾਲ ਧੱਕੇਸਾਹੀ

ਜਦੋਂ ਇਹ ਖਬਰ ਵੱਖ-ਵੱਖ ਸਿਆਸੀ ਆਗੂਆਂ ਨੂੰ ਤੇ ਕਿਸਾਨ ਆਗੂਆਂ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਇਸ ਘਟਨਾ ਦੀ ਪੂਰੀ ਤਰ੍ਹਾਂ ਨਿੰਦਿਆ ਕੀਤੀ ਤੇ ਕਿਹਾ ਕਿ ਜੇ ਕਿਸੇ ਵਿਅਕਤੀ ਦੀ ਆਪਸੀ ਰੰਜਿਸ਼ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਜੋਗਾ ਸਿੰਘ ਨੂੰ ਇਨਸਾਫ ਦਿਵਾਇਆ ਜਾਵੇ।

ਇਸ ਬਾਬਤ ਜਦ SHO ਜਤਿੰਦਰ ਸਿੰਘ ਮੱਲਾਂਵਾਲਾ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਇੰਦਰਜੀਤ ਸਿੰਘ ਤੇ ਹੋਰ ਵਿਅਕਤੀਆਂ ਨਾਲ ਰਲ ਕੇ ਨਸ਼ੇ ਦੀ ਹਾਲਤ ਵਿਚ ਘਰ ਵਿੱਚ ਦਾਖ਼ਲ ਹੋ ਕੇ ਜੋਗਾ ਸਿੰਘ ਨੂੰ ਗਾਲੀ ਗਲੋਚ ਕੀਤਾ ਗਿਆ ਤੇ ਉਸ ਉਪਰ ਗੱਡੀ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ।

ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਤੇ ਉਹ ਵਿਅਕਤੀ ਪੁਲਿਸ ਦੇ ਕਬਜ਼ੇ ਵਿੱਚੋਂ ਗੱਡੀ ਵੀ ਭਜਾ ਕੇ ਲੈ ਗਏ ਸੀ ਤੇ ਹੁਣ ਉਨ੍ਹਾਂ ਵੱਲੋਂ ਜੋਗਾ ਸਿੰਘ ਦੇ ਖੇਤਾਂ ਵਿਚ ਲੱਗੇ ਬੋਰਾ ਨੂੰ ਤੋੜ ਕੇ ਉਨ੍ਹਾਂ ਵਿੱਚ ਇੱਟਾਂ ਰੋੜੇ ਭਰ ਦਿੱਤੇ।

ਜਿਨ੍ਹਾਂ ਖ਼ਿਲਾਫ਼ ਕਾਰਵਾਈ ਦਰਜ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਉਨ੍ਹਾਂ ਮੁਲਜ਼ਮਾਂ ਨੂੰ ਅਗਾਹ ਕਰਦੇ ਹੋਏ ਕਿਹਾ ਕਿ ਕਾਨੂੰਨ ਦੇ ਹੱਥ ਲੰਮੇ ਹੁੰਦੇ ਹਨ, ਇਹ ਕਹਾਵਤ ਬਿਲਕੁਲ ਸਹੀ ਹੈ ਦੋਸ਼ੀ ਹਮੇਸ਼ਾਂ ਸੋਚਦਾ ਹੈ ਕਿ ਉਹ ਕਾਨੂੰਨ ਤੋਂ ਬਚ ਚੁੱਕਾ ਪਰ ਪੁਲਿਸ ਦੇ ਕੋਲੋਂ ਕਿੰਨੀ ਦੇਰ ਛੁਪਿਆ ਰਹੇਗਾ ਆਖ਼ਿਰ ਗ੍ਰਿਫ਼ਤ ਵਿੱਚ ਆ ਹੀ ਜਾਵੇਗਾ।

ਇਹ ਵੀ ਪੜ੍ਹੋ: 'ਨੌਜਵਾਨਾਂ ਨੂੰ ਵਿਦੇਸ਼ਾਂ 'ਚ ਨਹੀਂ ਜਾਣਾ ਪਵੇਗਾ, ਨਵੀਂ ਤਕਨੀਕੀ ਸਿੱਖਿਆ ਮਿਲੇਗੀ'

ETV Bharat Logo

Copyright © 2024 Ushodaya Enterprises Pvt. Ltd., All Rights Reserved.