ETV Bharat / state

ਬਾਦਲਾਂ ਨੂੰ ਆਂਵਲੇ ਪਏ ਖੱਟੇ, ਜਲਾਲਾਬਾਦ ਤੋਂ ਮਿਲੀ ਕਰਾਰੀ ਹਾਰ

ਹਲਕਾ ਜਲਾਲਾਬਾਦ ਵਿੱਚ ਵੋਟਾਂ 'ਚ ਕਾਂਗਰਸ ਪਾਰਟੀ ਦੇ ਰਮਿੰਦਰ ਸਿੰਘ ਆਵਲਾ ਨੇ 49210 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।

ਫ਼ੋਟੋ
author img

By

Published : Oct 24, 2019, 5:56 PM IST

ਚੰਡੀਗੜ੍ਹ: ਪੰਜਾਬ ਦੀਆਂ 4 ਸੀਟਾਂ ਮੁਲਾਂਪੁਰ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਵਿੱਚ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ। ਉੱਥੇ ਹੀ ਹਲਕਾ ਜਲਾਲਾਬਾਦ ਵਿੱਚ ਵੋਟਾਂ 'ਚ ਕਾਂਗਰਸ ਪਾਰਟੀ ਦੇ ਰਮਿੰਦਰ ਸਿੰਘ ਆਵਲਾ ਨੇ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ।

ਰਮਿੰਦਰ ਆਵਲਾ ਨੇ ਕਰੀਬ 49210 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਜਲਾਲਾਬਾਦ ਸੀਟ ਜਿਸ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਉੱਥੇ ਦੇ ਲੋਕਾਂ ਨੇ ਇਸ ਵਾਰ ਅਕਾਲੀਆਂ ਨੂੰ ਨਕਾਰਦੇ ਹੋਏ ਕਾਂਗਰਸ 'ਤੇ ਵਿਸ਼ਵਾਸ ਜਤਾਇਆ ਹੈ ਅਤੇ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ ਨੂੰ ਭਾਰੀ ਵੋਟਾਂ ਨਾਲ ਜਿੱਤ ਦਾ ਹੱਕ ਦਵਾਇਆ ਹੈ। ਉੱਥੇ ਹੀ ਦੂਜੇ ਪਾਸੇ ਹਰਿਆਣਾ ਦੇ ਗੇੜ 'ਚ ਫ਼ਸੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਹੁਣ ਇਸ ਸੀਟ ਨੂੰ ਗਵਾ ਬੈਠੇ ਹਨ। ਇਸ ਸੀਟ ਤੋਂ ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਹਲਕੇ ਤੋਂ ਅਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਜਲਾਲਾਬਾਦ ਤੋਂ ਉਮੀਦਵਾਰ ਖੜਾ ਕੀਤਾ ਸੀ, ਪਰ ਉਹ ਲੋਕਾਂ ਦਾ ਵਿਸ਼ਵਾਸ ਜਿਤਣ ਵਿੱਚ ਨਾਕਾਮ ਸਾਬਿਤ ਰਹੇ। ਪਾਰਟੀ ਪ੍ਰਧਾਨ ਵੱਲੋਂ ਕੀਤਾ ਪ੍ਰਚਾਰ ਵੀ ਜਨਤਾ ਦਾ ਵਿਸ਼ਵਾਸ ਨਹੀਂ ਜਿੱਤ ਸਕਿਆ। ਸੁਖਬੀਰ ਬਾਦਲ ਦਾ ਧਿਆਨ ਪੰਜਾਬ ਨੂੰ ਛੱਡ ਕੇ ਇਸ ਵਾਰ ਹਰਿਆਣਾ ਚੋਣਾਂ ਵਿੱਚ ਲਾਹਾ ਲੈਣ ਵੱਲ ਜ਼ਿਆਦਾ ਰਿਹਾ। ਆਪਣੀਆਂ ਅੰਤਹੀਣ ਕੋਸ਼ਿਸ਼ਾਂ ਦੇ ਬਾਵਜੂਦ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਅਕਾਲੀ-ਭਾਜਪਾ ਗੱਠਜੋੜ ਬਣਾ ਸਕਣ 'ਚ ਨਾਕਾਮ ਰਹੇ। ਸੁਖਬੀਰ ਬਾਦਲ ਨੇ ਹਰਿਆਣਾ ਵਿੱਚ ਇਨੈਲੋ-ਅਕਾਲੀ ਗਠਜੋੜ ਦੇ ਪੱਖ 'ਚ ਚੋਣ ਪ੍ਰਚਾਰ ਕਰਦਿਆਂ ਭਾਜਪਾ ਅਤੇ ਲੀਡਰਸ਼ਿਪ 'ਤੇ ਤਿੱਖੇ ਹਮਲੇ ਕੀਤੇ ਜੋ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੂੰ ਭੁਗਤਨਾ ਪੈ ਸਕਦਾ ਹੈ।

ਅਕਾਲੀਆਂ ਨੂੰ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਿਆ ਸੀ ਜਦੋਂ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਰਹੇ ਸ਼ੇਰ ਸਿੰਘ ਘੁਬਾਇਆ ਨੇ ਪਾਰਟੀ ਨੂੰ ਅਲਵਿਦਾ ਕਿਹਾ ਸੀ। ਸ਼ੇਰ ਸਿੰਘ ਘੁਬਾਇਆ ਦੀ ਜਲਾਲਾਬਾਦ ਵਿੱਚ ਕਾਫ਼ੀ ਪਹੁੰਚ ਸੀ ਪਰ ਅਕਾਲੀਆਂ ਨੂੰ ਛਡ ਕੇ ਘੁਬਾਇਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਜੋ ਕਿ ਅਕਾਲੀਆਂ ਲਈ ਸਭ ਤੋਂ ਵੱਡਾ ਘਾਟਾ ਸਾਬਤ ਹੋਇਆ ਸੀ। ਉੱਥੇ ਹੀ ਰਾਜਨੀਤਕ ਸਲਾਹਾਕਾਰਾਂ ਮੁਤਾਬਕ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਕਾਲੀ ਦਲ ਤੋਂ ਮੁੰਹ ਮੋੜ ਸਕਦੀ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.