ETV Bharat / state

Clash In Ferozpur Jail : ਫਿਰੋਜ਼ਪੁਰ ਜੇਲ੍ਹ ਵਿੱਚ ਫਿਰ ਹੰਗਾਮਾ, ਮਹਿਲਾ ਹਵਾਲਾਤੀ ਤੇ ਕੈਦੀ ਵਿਚਾਲੇ ਹੋਈ ਝੜਪ

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਮਹਿਲਾ ਕੈਦੀ ਤੇ ਹਵਾਲਾਤੀ ਵਿਚਕਾਰ ਝੜਪ ਹੋਈ ਹੈ। ਦੂਜੇ ਪਾਸੇ ਮਹਿਲਾ ਨੇ ਡਿਪਟੀ ਸੁਪਰੀਟੇਂਡੈਂਟ ਉੱਤੇ ਨਸ਼ਾ ਵਿਕਾਉਣ ਦੇ ਇਲਜ਼ਾਮ ਲੱਗੇ ਹਨ।

clash took place between a female prisoner and a prisoner in the central jail of Ferozepur
Clash In Ferozpur Jail : ਫਿਰੋਜ਼ਪੁਰ ਜੇਲ੍ਹ ਵਿੱਚ ਫਿਰ ਹੰਗਾਮਾ, ਮਹਿਲਾ ਹਵਾਲਾਤੀ ਤੇ ਕੈਦੀ ਵਿਚਾਲੇ ਹੋਈ ਝੜਪ
author img

By

Published : Mar 1, 2023, 7:40 PM IST

Clash In Ferozpur Jail : ਫਿਰੋਜ਼ਪੁਰ ਜੇਲ੍ਹ ਵਿੱਚ ਫਿਰ ਹੰਗਾਮਾ, ਮਹਿਲਾ ਹਵਾਲਾਤੀ ਤੇ ਕੈਦੀ ਵਿਚਾਲੇ ਹੋਈ ਝੜਪ

ਫਿਰੋਜ਼ਪੁਰ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਲਗਾਤਾਰ ਜੇਲ੍ਹ ਅੰਦਰੋਂ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਇੱਕ ਵਾਰ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਮਹਿਲਾ ਕੈਦੀ ਅਤੇ ਹਵਾਲਾਤੀ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹਵਾਲਾਤੀ ਪਾਲੋ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਹੈ। ਅਤੇ ਉਸ ਵੱਲੋਂ ਜੇਲ੍ਹ ਅੰਦਰ ਚੱਲ ਰਹੇ ਨਸ਼ੇ ਦੇ ਵਪਾਰ ਨੂੰ ਲੈਕੇ ਆਵਾਜ਼ ਉਠਾਈ ਜਾ ਰਹੀ ਹੈ।

ਮਹਿਲਾ ਸੁਪਰੀਟੇਂਡੈਂਟ ਦੇ ਇਸ਼ਾਰੇ ਉੱਤੇ ਹਮਲਾ: ਮਹਿਲਾ ਨੇ ਦੱਸਿਆ ਹੈ ਕਿ ਇਸੇ ਕੜੀ ਵਿੱਚ ਜਦੋਂ ਉਸਨੇ ਮਹਿਲਾ ਡਿਪਟੀ ਸੁਪਰੀਟੇਂਡੈਂਟ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਮਹਿਲਾ ਸੁਪਰੀਟੇਡੈਂਟ ਦੇ ਇਸ਼ਾਰੇ ਉੱਤੇ ਜੇਲ੍ਹ ਵਿੱਚ ਬੰਦ 10 ਮਹਿਲਾਵਾਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਸਦੇ ਅਦਰੂਨੀ ਸੱਟਾਂ ਲੱਗੀਆਂ ਅਤੇ ਉਸਦਾ ਕੰਨ ਵੀ ਜ਼ਖਮੀ ਹੋ ਗਿਆ। ਦੋਵਾਂ ਔਰਤਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਮਹਿਲਾ ਸੁਪਰੀਟੇਂਡੈਂਟ ਉੱਤੇ ਨਸ਼ਾ ਵਿਕਾਉਣ ਦੇ ਲਾਏ ਇਲਜ਼ਾਮ: ਉਥੇ ਹੀ ਪਾਲੋ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮਹਿਲਾ ਡਿਪਟੀ ਸੁਪਰੀਟੇਂਡੈਂਟ ਜੇਲ੍ਹ ਦੇ ਕਹਿਣ ਉੱਤੇ ਹੀ ਜੇਲ੍ਹ ਅੰਦਰ ਨਸ਼ੇ ਦੀਆਂ ਗੋਲੀਆਂ ਅਤੇ ਆਦਿ ਨਸ਼ਾ ਜਹਿੜਾ ਉਹ ਮਹਿਲਾਵਾਂ ਕੈਦੀਆਂ ਅਤੇ ਹਵਾਲਾਤੀ ਨੂੰ ਪਹੁੰਚਾਇਆ ਜਾ ਰਿਹਾ ਹੈ। ਉਥੇ ਹੀ ਪਾਲੋ ਵੱਲੋਂ ਇਹ ਖਦਸ਼ਾ ਜਿਤਾਇਆ ਜਾ ਰਿਹਾ ਹੈ। ਕਿ ਉਹ ਅੱਜ ਪ੍ਰੈੱਸ ਵਿੱਚ ਬਿਆਨ ਤਾਂ ਦੇ ਰਹੀ ਹੈ। ਉਸਨੂੰ ਖਦਸ਼ਾ ਹੈ ਕਿ ਜੇਲ੍ਹ ਅੰਦਰ ਉਸਨੂੰ ਤੰਗ ਪ੍ਰੇਸ਼ਾਨ ਅਤੇ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ। ਉਸਨੇ ਮੰਗ ਕੀਤੀ ਹੈ ਕਿ ਉਸਦੀ ਜਾਨ ਨੂੰ ਖਤਰਾ ਹੈ ਤੇ ਇਸ ਮਾਮਲੇ ਦੀ ਜਾਂਚ ਜੇਲ੍ਹ ਦੇ ਬਾਹਰ ਤੋਂ ਪ੍ਰਸ਼ਾਸਨ ਵਲੋਂ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Hope of justice decreased: ਪੰਜਾਬ ਤੋਂ ਬਾਹਰ ਹੋਵੇਗੀ ਬਰਗਾੜੀ ਮਾਮਲਿਆਂ ਦੀ ਜਾਂਚ, ਇਨਸਾਫ਼ ਫਿਰ ਵੀ ਕੋਹਾਂ ਦੂਰ, ਪੜ੍ਹੋ ਖ਼ਾਸ ਰਿਪੋਰਟ

ਪੀੜਤ ਮਹਿਲਾ ਨੇ ਲਾਏ ਇਲਜ਼ਾਮ: ਇਸੇ ਮਾਮਲੇ ਵਿੱਚ ਜਦੋਂ ਦੂਸਰੀ ਮਹਿਲਾ ਕੈਦੀ ਸੁਮਿੱਤਰਾ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣਾ ਪੱਖ ਸਾਹਮਣੇ ਰੱਖਦਿਆਂ ਕਿਹਾ ਕਿ ਪਾਲੋ ਨੇ ਉਸਦੀ ਸੋਨੇ ਦੀ ਵਾਲੀ ਖੋਹੀ ਸੀ, ਜਿਸ ਨਾਲ ਉਸਦਾ ਕੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਦੋਵਾਂ ਧਿਰਾਂ ਵਲੋਂ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.