ਫਿਰੋਜ਼ਪੁਰ: ਪੰਜਾਬ ਵਿੱਚ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਨਸ਼ਾ ਤਸਕਰਾਂ ਵੱਲੋਂ ਫਿਰੋਜ਼ਪੁਰ ਸਰਹੱਦ ਅੰਦਰ ਦਾਖਲ ਹੋ ਕੇ ਕਰੀਬ 7-8 ਕਰੋੜ ਦੀ ਹੈਰੋਇਨ ਖੇਤਾਂ ਵਿੱਚ ਲੁਕਾਈ ਗਈ। ਹਾਲਾਂਕਿ, ਬੀਐਸਐਫ ਦੀ ਟੀਮ ਨੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੀ ਇਹ ਕੋਸ਼ਿਸ਼ ਨਾਕਾਮਯਾਬ ਕਰ ਦਿੱਤੀ ਹੈ। ਕਰੀਬ ਬਰਾਮਦ ਹੋਈ ਕਰੀਬ 7-8 ਕਰੋੜ ਦੀ ਇਹ ਖੇਪ ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਪੀਰ ਇਸਮਾਈਲ ਖਾਨ ਵਿੱਚ ਤਾਰਾਂ ਦੇ ਪਾਰ ਆਲੂ (BSF recovered heroin in Ferozepur sector) ਦੇ ਖੇਤਾਂ ਵਿੱਚ ਲੁਕਾਈ ਗਈ ਸੀ।
ਪੈਰਾਂ ਦੀ ਨਿਸ਼ਾਨ ਦਿਖਾਈ ਦੇਣ ਉੱਤੇ BSF ਨੂੰ ਹੋਇਆ ਸ਼ੱਕ: ਵੀਰਵਾਰ ਨੂੰ ਦੁਪਹਿਰ ਬਾਅਦ ਬੀਐਸਐਫ ਦੇ ਜਵਾਨ ਨੇ ਜਦੋਂ ਗਸ਼ਤ ਕੀਤੀ, ਤਾਂ ਉਨ੍ਹਾਂ ਨੇ ਕੰਡਿਆਲੀ ਤਾਰ ਨੇੜੇ ਪੈਰਾਂ ਦੇ ਨਿਸ਼ਾਨ ਦੇਖੇ। ਇਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਅਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ (BSF Action on Drugs Seized) ਵੱਲੋਂ ਜ਼ਬਤ ਕੀਤੀ ਗਈ ਖੇਪ ਜਾਂਚ ਤੋਂ ਬਾਅਦ ਖੁੱਲ੍ਹੀ ਹੈ। ਖੇਪ ਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਖੇਪ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।
3 ਜਨਵਰੀ ਨੂੰ ਵੀ ਬਰਾਮਦ ਕੀਤੀ ਗਈ ਖੇਪ: ਇਸ ਤੋਂ ਪਹਿਲਾਂ ਬੀਐਸਐਫ ਨੇ ਅਜਨਾਲਾ ਦੇ ਪਿੰਡ ਕੱਸੋਵਾਲ ਤੋਂ ਇੱਕ ਡਰੋਨ ਅਤੇ 1 ਕਿਲੋ ਹੈਰੋਇਨ ਦੀ ਖੇਪ ਬਰਾਮਦ (BSF seized a drone) ਕੀਤੀ ਗਈ। ਬੀਐਸਐਫ ਅਧਿਕਾਰੀਆਂ ਮੁਤਾਬਕ 31 ਦਸੰਬਰ ਦੀ ਰਾਤ ਨੂੰ ਪਿੰਡ ਕੱਸੋਵਾਲਾ ਵਿੱਚ ਡਰੋਨ ਦੀ ਹਰਕਤ ਦੇਖੀ ਗਈ ਅਤੇ ਜਵਾਨਾਂ ਨੇ ਗੋਲੀਬਾਰੀ ਵੀ ਕੀਤੀ ਸੀ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਕਿਸਾਨ ਨੇ ਡਰੋਨ ਨੂੰ ਆਪਣੇ ਖੇਤ ਵਿੱਚ ਡਿੱਗਦੇ ਦੇਖਿਆ। ਡਰੋਨ ਬੁਰੀ ਤਰ੍ਹਾਂ ਟੁੱਟਿਆ ਹੋਇਆ ਸੀ ਅਤੇ ਚਿੱਕੜ ਨਾਲ ਢੱਕਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਸਾਲ 2022 ਦੌਰਾਨ ਪੰਜਾਬ ਫਰੰਟੀਅਰ (Punjab Frontier BSF) ਦੇ ਬੀਐਸਐਫ ਜਵਾਨਾਂ ਨੇ ਵੱਖ-ਵੱਖ ਘਟਨਾਵਾਂ ਵਿੱਚ 22 ਡਰੋਨਾਂ ਦਾ (BSF troops of Punjab Frontier captured 22 drone ) ਪਤਾ ਲਗਾਇਆ ਅਤੇ ਉਨ੍ਹਾਂ ਨੂੰ ਕਬਜ਼ੇ ਵਿੱਚ ਲਿਆ, 316.988 ਕਿਲੋਗ੍ਰਾਮ ਹੈਰੋਇਨ, 67 ਹਥਿਆਰ, 850 ਰੌਂਦ ਜ਼ਬਤ ਕੀਤੇ, 2 ਪਾਕਿ ਘੁਸਪੈਠੀਆਂ ਨੂੰ ਮਾਰ ਦਿੱਤਾ ਅਤੇ 23 ਪਾਕਿ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ। BSF ਨੇ 9 ਪਾਕਿ ਨਾਗਰਿਕਾਂ ਨੂੰ ਪਾਕਿ ਰੇਂਜਰਾਂ ਹਵਾਲੇ ਕੀਤਾ, ਜੋ ਅਣਜਾਣੇ 'ਚ IB ਪਾਰ ਕਰ ਗਏ ਸਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੇਰ ਰਾਤ ਹੰਗਾਮਾ, ਯਾਤਰੀ ਪ੍ਰੇਸ਼ਾਨ