ETV Bharat / state

ਬੀਐਸਐਫ ਨੇ ਸਰਹੱਦੀ ਪਿੰਡ ਦੇ ਸਕੂਲ 'ਚ ਵੰਡਿਆ ਲੋੜੀਂਦਾ ਸਮਾਨ - ਸਰਹੱਦੀ ਪਿੰਡ ਪੱਲਾ ਮੇਘਾਂ

ਬੀਐਸਐਫ ਦੀ 136 ਬਟਾਲੀਅਨ ਨੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਰਹੱਦੀ ਪਿੰਡ ਪੱਲਾ ਮੇਘਾਂ ਦੇ ਪ੍ਰਾਇਮਰੀ ਸਕੂਲ ਵਿੱਚ ਸਕੂਲੀ ਬੱਚਿਆਂ ਨੂੰ ਲੋੜੀਂਦਾ ਸਾਮਾਨ ਵੰਡਿਆ।

civic action program, border school in Ferozpur
ਫ਼ੋਟੋ
author img

By

Published : Jan 24, 2020, 4:36 PM IST

ਫ਼ਿਰੋਜ਼ਪੁਰ: ਬੀਐਸਐਫ ਦੀ 136 ਬਟਾਲੀਅਨ ਨੇ ਸਰਹੱਦੀ ਪਿੰਡ ਪੱਲਾ ਮੇਘਾਂ ਦੇ ਪ੍ਰਾਇਮਰੀ ਸਕੂਲ ਵਿੱਚ ਸਟੇਸ਼ਨਰੀ ਦਾ ਸਾਮਾਨ ਬੱਚਿਆਂ ਵਿੱਚ ਵੰਡਿਆ। ਇਸ ਦੇ ਨਾਲ ਹੀ ਸਕੂਲ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਬੈਂਚ ਅਤੇ ਠੰਡੇ ਤੇ ਸਾਫ਼ ਪਾਣੀ ਲਈ ਕੂਲਰ ਤੇ ਆਰਓ ਵੀ ਦਿੱਤਾ। ਇਸ ਮੌਕੇ 136 ਬਟਾਲੀਅਨ ਦੇ ਕਮਾਂਡਰ ਸ਼ਿਵ ਓਮ ਨੇ ਕਿਹਾ ਸਰਹੱਦੀ ਪਿੰਡਾਂ ਦੇ ਨੇੜਲੇ ਸਕੂਲਾਂ 'ਚ ਸਹੂਲਤਾਂ ਦੀ ਕਮੀ ਹੁੰਦੀ ਹੈ, ਇਸ ਲਈ ਇਸ ਸਕੂਲ ਵਿੱਚ ਸਿਵਿਕ ਐਕਸ਼ਨ ਪ੍ਰੋਗਰਾਮ ਲਈ ਇਹ ਸਕੂਲ ਚੁਣਿਆ।

ਵੇਖੋ ਵੀਡੀਓ

ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਬੈਗ, ਕਾਪੀਆਂ ਅਤੇ ਹੋਰ ਜ਼ਰੂਰਤ ਦੇ ਸਮਾਨ ਤੋਂ ਇਲਾਵਾ ਬੱਚਿਆ ਦੇ ਬੈਠਣ ਲਈ ਬੈਂਚ ਅਤੇ ਵਾਟਰ ਕੂਲਰ ਅਤੇ ਪੀਣ ਦੇ ਸਾਫ ਪਾਣੀ ਲਈ ਇਕ ਆਰ ਓ ਦਿੱਤਾ। 136 ਬਟਾਲੀਅਨ ਦੇ ਕਮਾਂਡੈਂਟ ਸ਼ਿਵ ਓਮ ਨੇ ਕਿਹਾ ਕਿ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਨਹੀਂ ਸਕਦੇ। ਇਹ ਬੱਚੇ ਆਉਣ ਵਾਲਾ ਭਵਿੱਖ ਹਨ ਇਸ ਲਈ ਲਈ ਹੁਣ ਤੋਂ ਇਨ੍ਹਾਂ ਨੂੰ ਸਵਾਂਰਨਾ ਜ਼ਰੂਰੀ ਹੈ।

ਕਮਾਂਡੈਂਟ ਸ਼ਿਵ ਓਮ ਨੇ ਕਿਹਾ ਕਿ ਉਹ ਹਰ ਸਾਲ ਸਰਹੱਦੀ ਪਿੰਡਾਂ ਦੇ ਸਕੂਲਾਂ ਲਈ ਅਜਿਹੀਆਂ ਜ਼ਰੂਰਤਮੰਦ ਵਸਤਾਂ ਵੰਡਣ ਦਾ ਉਪਰਾਲਾ ਕਰਦੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ।

Intro:ਬੀ ਐਸ ਐਫ ਦੀ 136 ਬਟਾਲੀਅਨ ਨੇ ਸਰਹੱਦੀ ਪਿੰਡ ਦੇ ਸਕੂਲ ਵਿਚ ਵੰਡਿਆ ਕਾਪੀ ਪੇਂਸਿਲਾ ਅਤੇ ਹੋਰ ਸਮਾਨBody:ਬੀ ਐਸ ਐਫ ਦੀ 136 ਬਟਾਲੀਅਨ ਨੇ ਸਰਹੱਦੀ ਪਿੰਡ ਪੱਲਾ ਮੇਘਾਂ ਦੇ ਪ੍ਰਾਇਮਰੀ ਸਕੂਲ ਵਿਚ ਸਕੂਲੀ ਬੱਚਿਆਂ ਨੂੰ ਸਕੂਲ ਬੈਗ ਕਾਪੀਆਂ ਅਤੇ ਹੋਰ ਜਰੂਰਤ ਦੇ ਸਮਾਨ ਤੋਂ ਇਲਾਵਾ ਬਚਿਆ ਦੇ ਬੈਠਣ ਲਈ ਬੇਂਚ ਅਤੇ ਵਾਟਰ ਕੂਲਰ ਅਤੇ ਪੀਣ ਦੇ ਸਾਫ ਪਾਣੀ ਲਈ ਇਕ ਆਰ ਓ ਦਿੱਤਾ 136 ਬਟਾਲੀਅਨ ਦੇ ਕਮਾਂਡੈਂਟ ਸ਼ਿਵ ਓਮ ਨੇ ਕਿਹਾ ਕਿ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਕਿ ਗਰੀਬ ਪਰਿਵਾਰਾਂ ਦੇ ਹੁੰਦੇ ਹਨ ਅਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ ਨਹੀਂ ਸਕਦੇ ਇਹਨਾਂ ਬੱਚਿਆਂ ਵਿਚ ਸਾਡਾ ਆਣ ਵਾਲਾ ਭਵਿੱਖ ਹੈ ਇਹਨਾਂ ਵਿਚੋਂ ਹੀ ਕਿਸੇ ਨੇ ਸਰਕਾਰੀ ਅਫਸਰ ਅਤੇ ਕਿਸੇ ਨੇ ਹੋਰ ਵੱਡੇ ਓਹਦੀਆਂ ਤੇ ਅਪੜਨਾ ਹੈ ਇਹਨਾਂ ਬੱਚਿਆਂ ਦੀਆਂ ਜਰੂਰਤ ਦਾ ਸਮਾਨ ਅੱਜ ਅਸੀਂ ਇਹਨਾਂ ਬੱਚਿਆਂ ਨੂੰ ਦੇਣ ਆਏ ਹਾਂ ਅਸੀਂ ਹਰ ਸਾਲ ਇਸ ਤਰਾਂ ਦਾ ਉਪਰਾਲਾ ਕਰਦੇ ਹਾਂ ।Conclusion:ਕਮਾਂਡੈਂਟ ਸ਼ਿਵ ਓਮ ਨੇ ਕਿਹਾ ਕਿ ਪਿਛਲੀ ਵਾਰੀ ਅਸੀਂ ਸਰਹੱਦੀ ਪਿੰਡ ਬਾਰੇ ਕੇ ਦੇ ਪ੍ਰਾਇਮਰੀ ਸਕੂਲ ਵਿਚ ਇਸੇ ਤਰਾਂ ਦਾ ਸਮਾਨ ਇਹਨਾਂ ਬੱਚਿਆਂ ਨੂੰ ਵੰਡਿਆ ਸੀ ਇਸ ਵਾਰੀ ਅਸੀਂ ਪੱਲਾ ਮੇਘਾਂ ਦੇ ਇਸ ਸਕੂਲ ਨੂੰ ਚੁਣਿਆ ਹੈ।

ਬਾਈਟ -ਸ਼ਿਵ ਓਮ ਕਮਾਂਡੈਂਟ 136 ਬਟਾਲੀਅਨ
ETV Bharat Logo

Copyright © 2024 Ushodaya Enterprises Pvt. Ltd., All Rights Reserved.