ਫ਼ਿਰੋਜਪੁਰ: ਸਾਰਾਗੜੀ ਮੈਮੋਰੀਅਲ 'ਚ ਬਿਟ੍ਰਿਸ਼ ਆਰਮੀ ਨੇ ਵੀਰਵਾਰ ਨੂੰ ਸ਼ਿਰਕਤ ਕੀਤੀ। ਬਿਟ੍ਰਿਸ਼ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ ਨੇ ਸਾਰਾਗੜੀ ਗੁਰਦੁਆਰਾ ਸਾਹਿਬ 'ਚ ਸ਼ਹੀਦ ਹੋਏ 21 ਸਿੱਖਾਂ ਨੂੰ ਸ਼ੀਸ਼ ਨਵਾਇਆ। ਦੱਸ ਦੇਈਏ ਕਿ ਇਹ ਜਵਾਨ ਹਨ ਜਿਨ੍ਹਾਂ ਨੇ 1897 'ਚ ਬਿਟ੍ਰਿਸ਼ ਇੰਡੀਅਨ ਅੰਪਾਇਰ ਅਤੇ ਅਫਗਾਨ ਨਾਲ ਲੜਾਈ ਲੜੀ ਸੀ।
ਸਾਰਾਗੜੀ 'ਚ ਬ੍ਰਿਗੇਡੀਅਨ ਸੇਲੀਆ ਜੇਨ ਹਾਰਵੇ ਦੇ ਨਾਲ ਕੈਪਟਨ ਕਰੇਜ ਬਿਕੇਰਟਨ ਤੇ ਭਾਰਤੀਯ ਮੂਲ ਦੇ ਬ੍ਰਿਟਿਸ਼ ਕੈਪਟਨ ਜਗਜੀਤ ਸਿੰਘ ਸੋਹਨ ਤੇ ਵਾਰੰਟ ਅਫ਼ਸਰ ਅਸ਼ੋਕ ਚੁਹਾਨ ਮੌਜੂਦ ਸਨ। ਇਹ ਡੈਲੀਗੇਸ਼ਨ 1 ਹਫਤੇ ਦੇ ਦੌਰੇ ਲਈ ਭਾਰਤ ਆਏ ਹਨ।
ਇਸ ਮੌਕੇ ਕੈਪਟਨ ਜਗਜੀਤ ਨੇ ਦੱਸਿਆ ਕਿ ਬ੍ਰਿਗੇਡੀਅਨ ਸੇਲੀਆ ਜੇਨ ਹਾਰਵੇ ਇੰਗਲੈਡ ਆਰਮੀ 'ਚ ਡੀਫੈਨਸ 'ਚ ਸਿੱਖ ਚੈਪੀਅਨ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਤੇ ਹੁਣ ਸਾਰਾਗੜੀ ਦੇ ਗੁਰਦੁਆਰੇ 'ਚ ਮੱਥਾ ਟੇਕਣ ਤੇ ਸਾਰਾਗੜੀ ਦੀ ਲੜਾਈ 'ਚ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਲੰਡਨ ਦੇ ਸਾਊਥਹਾਲ ਵਿੱਚ ਹਰ ਸਾਲ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਂਦਾ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਸਾਨੂੰ ਭਾਰਤ-ਬ੍ਰਿਟੇਨ ਦੇ ਸਾਂਝੇ ਇਤਿਹਾਸ ਅਤੇ ਨੈਤਿਕ ਮੁੱਲਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ।
ਇਸ ਮੌਕੇ ਬ੍ਰਿਗੇਡੀਅਨ ਸੇਲੀਆ ਜੇਨ ਹਾਰਵੇ ਨੇ ਕਿਹਾ ਕਿ ਇਥੇ ਆ ਕੇ ਉਨ੍ਹਾਂ ਨੂੰ ਬਹੁਤ ਹੀ ਵਧਿਆ ਲੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਆਰਮੀ ਅਫਸਰਾਂ ਦਾ ਪ੍ਰਤੀਨਿਧੀਮੰਡਲ ਸਾਰਾਗੜੀ ਦੇ 21 ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਫਿਰੋਜ਼ਪੁਰ ਆਇਆ ਹੈ। ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਦੁਸ਼ਮਣਾਂ ਨੂੰ ਟੱਕਰ ਦਿੱਤੀ। ਇਸ ਲੜਾਈ ਵਿੱਚ ਇਨ੍ਹਾਂ ਯੋਧਿਆਂ ਨੇ ਆਪਣੀ ਜਾਨਾਂ ਨੂੰ ਕੁਰਬਾਨ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਸਾਨੂੰ ਇਨ੍ਹਾਂ ਯੋਧਿਆਂ ਦੇ ਬਾਰੇ ਹੋਰ ਬਾਰੀਕੀ ਤੋਂ ਜਾਣਨ ਦਾ ਮੌਕਾ ਮਿਲਿਆ ਹੈ, ਨਾਲ ਹੀ ਅਸੀਂ ਇੱਥੇ ਆ ਕੇ ਸਿੱਖ ਸੱਭਿਆਚਾਰ ਅਤੇ ਸਿੱਖ ਰੀਤੀ-ਰਿਵਾਜ ਤੋਂ ਜਾਣੂ ਹੋਏ ਹਾਂ।