ਫਿਰੋਜ਼ਪੁਰ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਹਲਕਾ ਜ਼ੀਰਾ ਦੇ ਭਾਜਪਾ ਆਗੂ ਐਡਵੋਕੇਟ ਮਨਜੀਤ ਸਿੰਘ ਰਾਏ ਨੇ ਆਪਣੇ ਨਿਵਾਸ 'ਤੇ ਰੱਖੀ ਗਈ, ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਨਾਲ ਇੱਕ ਖ਼ਾਸ ਰਿਸ਼ਤਾ ਹੈ। ਜਿਸ ਕਰਕੇ ਉਨ੍ਹਾਂ ਨੇ ਸਿੱਖਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨਾਂ ਦੀ ਮੰਗ ਪੂਰੀ ਕਰਨ ਲਈ ਨਿੱਜੀ ਦਿਲਚਸਪੀ ਲੈ ਕੇ ਕਰਤਾਰਪੁਰ ਕੌਰੀਡੌਰ ਖੁੱਲ੍ਹਵਾਉਣ ਦੇ ਨਾਲ-ਨਾਲ ਕਾਂਗਰਸ ਪਾਰਟੀ ਦੀ ਸ਼ਹਿ ਤੇ ਹੋਏ।
ਇਸ ਤੋਂ ਇਲਾਵਾਂ ਸਾਲ 1984 ਦੇ ਦਿੱਲੀ ਸਿੱਖ ਵਿਰੋਧੀ ਦੰਗਿਆਂ ਦੇ 350 ਕੇਸ ਰੀਓਪਨ ਕਰਵਾ ਕੇ ਇਨ੍ਹਾਂ ਦੰਗਿਆਂ ਦੇ ਦੋਸ਼ੀਆਂ ਸੱਜਣ ਕੁਮਾਰ ,ਜਗਦੀਸ਼ ਟਾਈਟਲਰ, ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਨੂੰ ਜੇਲ੍ਹ ਭਿਜਵਾਇਆ ਅਤੇ ਪੀੜਤ 3500 ਪਰਿਵਾਰਾਂ ਨੂੰ 5-5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਸਮੇਤ ਵਿਦੇਸ਼ਾਂ ਵਿੱਚ ਰਹਿੰਦੇ, ਉਨ੍ਹਾਂ ਦੇ ਪਰਿਵਾਰਾਂ ਨੂੰ ਕਾਲੀ ਸੂਚੀ ਵਿੱਚੋਂ ਬਾਹਰ ਕੱਢ ਕੇ ਭਾਰਤ ਆਉਣ ਲਈ ਵੀਜ਼ੇ ਜਾਰੀ ਕੀਤੇ।
ਐਡਵੋਕੇਟ ਮਨਜੀਤ ਸਿੰਘ ਰਾਏ ਨੇ ਹੋਰ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਨੂੰ ਜੀ.ਐੱਸ.ਟੀ ਮੁੱਕ ਕੀਤਾ ਅਤੇ 325 ਕਰੋੜ ਰੁਪਏ ਵਾਪਸ ਕੀਤੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਚਲਾਈਆਂ ਗਈਆਂ, ਯੋਜਨਾਵਾਂ ਦਾ ਜ਼ਿਕਰ ਕਰਦਿਆਂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਹੁਨਰ ਆਰਟ, ਗ਼ਰੀਬ ਨਿਵਾਜ਼ ਰੋਜ਼ਗਾਰ ਯੋਜਨਾ, ਸੀਖੋ ਔਰ ਕਮਾਓ, ਨਵੀਂ ਮੰਜ਼ਿਲ, ਪ੍ਰਧਾਨਮੰਤਰੀ ਜਨ ਨਿਵਾਸ ਅਤੇ ਆਤਮ ਨਿੱਭਰ ਯੋਜਨਾਵਾਂ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਵਿੱਚ ਸਰਕਾਰ ਨੇ 1517 ਨਵੇਂ ਸਕੂਲ 646 ਹੋਸਟਲ 163 ਸਕੂਲਾਂ ਰਿਹਾਇਸ਼ਾਂ 8826 ਸਮਾਰਟ ਕਲਾਸ ਰੂਮ 32 ਨਵੇਂ ਕਾਲਜ 94 ਆਈ.ਟੀ.ਆਈ ਅਤੇ 6 ਨਵੋਦਿਆ ਵਿਦਿਆਲਿਆਂ ਸਮੇਤ 403 ਬਹੁ ਉਦੇਸ਼ੀ ਕਮਿਊਨਿਟੀ ਸੈਂਟਰ 143 ਕੋਮਨ ਸਰਵਿਸ ਸੈਂਟਰ 1734 ਹੈਲਥ ਪ੍ਰਾਜੈਕਟ ਨਾਲ ਸਬੰਧਤ ਸਕੀਮਾਂ 6014 ਆਂਗਣਵਾੜੀ ਸੈਂਟਰ ਖੋਲ੍ਹਣ ਤੋਂ ਇਲਾਵਾ 40 ਲੱਖ ਪਰਿਵਾਰ ਤੰਦਰੁਸਤ ਪਰਿਵਾਰ ਖ਼ੁਸ਼ਹਾਲ ਪਰਿਵਾਰ ਯੋਜਨਾ ਦਾ ਲਾਭ ਲੈ ਰਹੇ ਹਨ।
ਉਨ੍ਹਾਂ ਦੱਸਿਆ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਕੌਰੀਡੋਰ ਅਤੇ ਯਾਤਰੀ ਨਿਵਾਸ ਬਣਾਉਣ ਲਈ 120 ਕਰੋੜ ਰੁਪਏ ਜਾਰੀ ਕੀਤੇ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਨੂੰ ਵਿਕਸਤ ਕਰਨ ਗੁਰੂਆਂ ਦੇ ਨਾਮ 'ਤੇ ਵਿਦੇਸ਼ਾਂ ਵਿੱਚ ਚੇਅਰਾਂ ਸਥਾਪਤ ਕੀਤੀਆਂ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਵਿੱਚ ਹਰ ਸਾਲ 26 ਦਸੰਬਰ ਵੀਰ ਬਾਲ ਦਿਵਸ ਨੂੰ ਦੇਸ਼ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।
ਐਡਵੋਕੇਟ ਮਨਜੀਤ ਸਿੰਘ ਰਾਏ ਨੇ ਆਖਰੀ ਵਿੱਚ ਕਿਹਾ ਕਿ ਕੁੱਝ ਫੁੱਟ ਪਾਊ ਤਾਕਤਾਂ ਪੰਜਾਬ ਦੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਤੋੜਨ ਲਈ ਕੋਝੇ ਹੱਥਕੰਡੇ ਅਪਣਾ ਰਹੀਆਂ ਹਨ, ਜੋ ਕਿ ਆਪਣੇ ਮਨਸੂਬੇ ਵਿੱਚ ਸਫ਼ਲ ਨਹੀਂ ਹੋਣਗੀਆਂ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੀ ਪੰਜਾਬ ਵਿੱਚ ਡਬਲ ਇੰਜਣ ਵਾਲੀ ਸਰਕਾਰ ਬਣੇਗੀ, ਜਿਸ ਨਾਲ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਉਤਰ ਸਕੇਗੀ ਤੇ ਖੁਸ਼ਹਾਲੀ ਦੇ ਰਾਹ ਉਤੇ ਪੈ ਸਕੇ।
ਇਹ ਵੀ ਪੜੋ: Breach in PM Modi's security: ਮੋਦੀ ਦੀ ਸੁਰੱਖਿਆ ਮਾਮਲੇ ’ਚ ਅੱਜ ਮੁੜ ਸੁਪਰੀਮ ਸੁਣਵਾਈ