ਫਿਰੋਜ਼ਪੁਰ: ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਠੱਲ ਪਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਇਸ ਤਹਿਤ ਫ਼ਿਰੋਜ਼ਪੁਰ ਵਿੱਚ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਨੇ ਜ਼ੀਰਾ ਦੇ ਰਹਿਣ ਵਾਲੇ ਇੱਕ ਤਸਕਰ ਦੀ 52 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ 17 ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੇਖਵਾਂ ਦੇ ਨਵਦੀਪ ਕੁਮਾਰ ਦੀ ਜ਼ਮੀਨ ਨੂੰ ਜ਼ਬਤ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਖਿਲਾਫ 6 ਪਰਚੇ ਦਰਜ ਕੀਤੇ ਗਏ ਹਨ। ਫਿਲਹਾਲ ਉਹ ਜੇਲ੍ਹ ਵਿੱਚ ਹੈ ਉਸ ਦੀ ਜ਼ਮੀਨ ਨੂੰ ਜ਼ਬਤ ਕੀਤਾ ਹੈ। (property of drug smugglers was seized).
ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ : ਮੌਕੇ 'ਤੇ ਮੌਜੂਦ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਜ਼ੀਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਨੂੰ ਸੀਜ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਦੀਪ ਸਿੰਘ ਉਰਫ ਨਾਤੀ ਪੁੱਤਰ ਗੁਜਣ ਸਿੰਘ ਵਾਸੀ ਪਿੰਡ ਹਰਦਾਸਾ ਥਾਣਾ ਸਦਰ ਜੀਰਾ ਦੀ ਪ੍ਰੋਪਰਟੀ ਸੀਜ ਕਰਵਾਈ ਗਈ ਹੈ ਜਿੰਨਾ ਦਾ ਵੇਰਵਾ ਵੀ ਜਾਰੀ ਕੀਤਾ ਹੈ। ਪ੍ਰਦੀਪ ਦੀ ਤਕਰੀਬਨ 35 ਲੱਖ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ। ਇਹਨਾਂ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮੁਕਦਮੇ ਦਰਜ ਕੀਤੇ ਹਨ,ਇਹਨਾਂ ਵਿੱਚ ਕਮਰਸ਼ੀਅਲ ਰਿਕਵਰੀ ਦਾ ਮੁਕੱਦਮਾ ਵੀ ਦਰਜ ਕੀਤਾ ਹੈ।
- Palestinian attack on Israel: ਫਲਸਤੀਨੀਆਂ ਨੇ ਕੀਤਾ ਇਜ਼ਰਾਈਲ 'ਤੇ ਹਵਾਈ ਹਮਲਾ, ਇਕ ਦੀ ਮੌਤ, ਜੰਗ ਦੀ ਦਿੱਤੀ ਚਿਤਾਵਨੀ
- Punjab Vigilance Raid: ਵਿਜੀਲੈਂਸ ਦੀ ਰਡਾਰ 'ਤੇ ਬੀਬੀ ਜਗੀਰ ਕੌਰ, ਬੇਗੋਵਾਲ ਡੇਰੇ ਪਹੁੰਚੀ ਟੀਮ ਨੇ ਕੀਤੀ ਪੁੱਛਗਿੱਛ, ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਇਲਜ਼ਾਮ
- Asian Games 2023 Sift Kaur : ਏਸ਼ੀਅਨ ਖੇਡਾਂ 'ਚ ਕਮਾਲ ਕਰਨ ਵਾਲੀ ਸਿਫ਼ਤ ਕੌਰ ਸਮਰਾ ਨੂੰ ਖੇਡ ਮੰਤਰੀ ਪੰਜਾਬ ਨੇ ਦਿੱਤੀ ਵਧਾਈ, ਘਰ ਪਹੁੰਚ ਇਨਾਮੀ ਰਾਸ਼ੀ ਦੇਣ ਦਾ ਕੀਤਾ ਐਲਾਨ
10 ਲੱਖ ਰੁਪਏ ਦੀ ਜਾਇਦਾਦ ਜ਼ਬਤ : ਉਥੇ ਹੀ ਪੁਲਿਸ ਅਧਿਕਾਰੀਆਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ੀਰਾ ਸਿਟੀ ਪੁਲਿਸ ਨੇ ਸਮਾਧੀ ਮੁਹੱਲੇ ਦੇ ਰਹਿਣ ਵਾਲੇ ਬਿੱਟੂ ਸਿੰਘ ਉਰਫ਼ ਗੇਜਾ ਦੀ 10 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਮੁਲਜ਼ਮ ਨੂੰ ਪੁਲਿਸ ਨੇ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਲਦੀ ਹੀ ਪੁਲਿਸ ਹੋਰ ਸਮੱਗਲਰਾਂ ਦੀ ਜਾਇਦਾਦ ਵੀ ਜ਼ਬਤ ਕਰ ਲਵੇਗੀ। ਤਾਂ ਜੋ ਨਸ਼ਿਆਂ ਦਾ ਕਾਰੋਬਾਰ ਕਰਕੇ ਲੋਕਾਂ ਦੇ ਘਰ ਉਜਾੜ ਕੇ ਆਪਣਾ ਘਰ ਭਰਨ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ।
ਛਾਪੇਮਾਰੀ ਕਰਕੇ ਨਸ਼ਾ ਬਰਾਮਦ : ਜ਼ਿਕਰਯੋਗ ਹੈ ਕਿ ਲਗਾਤਾਰ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕਰਕੇ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ। ਨਾਲ ਹੀ ਜੋ ਪਹਿਲਾਂ ਤੋਂ ਮਾਮਲੇ ਚ ਨਾਮਜਦ ਹਨ ਉਹਨਾਂ ਖਿਲਾਫ ਕਾਰਵਾਈ ਕਰਦਿਆਂ ਹੁਣ ਤੱਕ ਵੱਖ ਵੱਖ ਤਸਕਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਹਨ ਜਿੰਨਾ 'ਚ 54 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਸ ਸਾਲ ਦੇ ਅੰਦਰ ਹੀ ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਦੀ 4.25 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।