ਫਿਰੋਜ਼ਪੁਰ: ਬੀਤੇ ਦਿਨੀਂ ਜ਼ੀਰਾ ਦੇ ਪਿੰਡ ਲਾਓੁਕੇ ਕਲਾ ਦੇ ਇਕ ਪ੍ਰਾਈਵੇਟ ਸਕੂਲ ਮਾਲਕ ਬੇਅੰਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਮੋਟਰਸਾਇਕਲ ਨਹਿਰ ਵਿੱਚ ਉਤਾਰ ਕੇ ਖੁਦਕੁਸ਼ੀ ਕੀਤੀ ਸੀ ਜਿਸ ਵਿੱਚ ਉਸ ਦੀ ਪਤਨੀ ਅਤੇ ਛੋਟੀ ਬੇਟੀ ਨੂੰ ਲੋਕਾਂ ਦੁਆਰਾ ਬਚਾ ਲਿਆ ਗਿਆ ਸੀ, ਪਰ ਉਹ ਤੇ ਉਸਦਾ ਪੰਜ ਸਾਲਾ ਪੁੱਤਰ ਪਾਣੀ ਦੇ ਵਹਾਅ ਵਿੱਚ ਵਹਿ ਗਏ ਸਨ ਤੇ ਜਿਸ ਕਾਰਨ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ ਸੀ।
ਮ੍ਰਿਤਕ ਬੇਅੰਤ ਸਿੰਘ ਦੇ ਭਰਾ ਸੁਖਵੰਤ ਸਿੰਘ ਨੂੰ ਉਸ ਤੋਂ ਬਾਅਦ ਇੱਕ ਡਾਇਰੀ ਮਿਲੀ ਸੀ ਜਿਸ ਵਿੱਚ ਮ੍ਰਿਤਕ ਦੇ ਸਾਢੂ ਅਤੇ ਉਸਦੇ ਸਾਲੇ ਦੁਆਰਾ ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਸਬੂਤ ਮਿਲੇ ਸਨ ਜਿਸ ਦੇ ਚੱਲਦਿਆਂ ਅੱਜ ਮ੍ਰਿਤਕ ਬੇਅੰਤ ਸਿੰਘ ਦੇ ਸਾਢੂ ਕੁਲਵੰਤ ਸਿੰਘ ਸ਼ੇਰੂ ਅਤੇ ਉਸ ਦੇ ਸਾਲੇ ਗਿੰਨੀ ਬਾਠ ਨੇ ਕੁਝ ਸਾਥੀਆਂ ਨਾਲ ਮਿਲ ਕੇ ਬੇਅੰਤ ਸਿੰਘ ਦੇ ਘਰ ਹਮਲਾ ਕਰ ਦਿੱਤਾ ਅਤੇ ਗੋਲੀਬਾਰੀ ਕੀਤੀ ਜਿਸ ਵਿੱਚ ਮ੍ਰਿਤਕ ਬੇਅੰਤ ਸਿੰਘ ਦਾ ਭਰਾ ਸੁਖਵੰਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਜੀਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ਵਿਚ ਉਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ।
ਸੁਖਵੰਤ ਸਿੰਘ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰੈੱਸ ਸਕੱਤਰ ਵੀ ਹੈ ਉਸਨੇ ਦੱਸਿਆ ਕਿ ਅਗਰ ਪੁਲਿਸ ਦੁਆਰਾ ਕਾਰਵਾਈ ਵਿੱਚ ਢਿੱਲ ਵਰਤੀ ਗਈ ਤਾਂ ਉਹ ਸੰਘਰਸ਼ ਵੀ ਕਰ ਸਕਦੇ ਹਨ।