ETV Bharat / state

ਚਿੱਟੇ ਦੀ ਭੇਟ ਚੜਿਆਂ ਇੱਕ ਹੋਰ ਨੌਜਵਾਨ, ਫਿਰੋਜ਼ਪੁਰ 'ਚ ਸ਼ਰੇਆਮ ਵਿੱਕ ਰਿਹਾ ਚਿੱਟਾ

ਫਿਰੋਜ਼ਪੁਰ ਦੀ ਬਸਤੀ ਸ਼ੇਖਾ 'ਚ ਪਿਛਲੇ ਕੁੱਝ ਦਿਨਾਂ 'ਚ ਹੀ ਨਸ਼ੇ ਕਾਰਨ ਪੰਜ ਮੌਤਾਂ ਹੋ ਚੁੱਕੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਸਤੀ 'ਚ ਨਸ਼ਾ ਸਰੇਆਮ ਵਿਕ ਰਿਹਾ ਹੈ। ਛੋਟੇ ਛੋਟੇ ਬੱਚੇ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ। ਪੁਲਿਸ ਸਭ ਕੁੱਝ ਜਾਣਦੇ ਹੋਏ ਵੀ ਕੁੱਝ ਨਹੀਂ ਕਰ ਰਹੀ।

ਚਿੱਟੇ ਦੀ ਭੇਟ ਚੜਿਆਂ ਇੱਕ ਹੋਰ ਨੌਜਵਾਨ ,  ਫਿਰੋਜ਼ਪੁਰ 'ਚ ਸ਼ਰੇਆਮ ਵਿੱਕ ਰਿਹਾ ਚਿੱਟਾ

author img

By

Published : May 22, 2022, 2:23 PM IST

ਫਿਰੋਜ਼ਪੁਰ : ਸੂਬੇ ਅੰਦਰ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿੱਤ ਦਿਨ ਨਸ਼ੇ ਕਾਰਨ ਪੰਜਾਬ ਦੀ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ। ਬੇਸ਼ੱਕ ਮਾਨ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪਰ ਫਿਰੋਜ਼ਪੁਰ 'ਚ ਇਸਦਾ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।

ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਬਸਤੀ ਸ਼ੇਖਾ ਵਾਲੀ 'ਚ ਪਿਛਲੇ ਕੁੱਝ ਦਿਨਾਂ 'ਚ ਹੀ ਨਸ਼ੇ ਕਾਰਨ ਪੰਜ ਮੌਤਾਂ ਹੋ ਚੁੱਕੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਸਤੀ 'ਚ ਨਸ਼ਾ ਸਰੇਆਮ ਵਿਕ ਰਿਹਾ ਹੈ। ਛੋਟੇ ਛੋਟੇ ਬੱਚੇ ਨਸ਼ੇ ਦੇ ਸ਼ਿਕਾਰ ਹੋ ਰਹੇ ਹਨ। ਪੁਲਿਸ ਸਭ ਕੁੱਝ ਜਾਣਦੇ ਹੋਏ ਵੀ ਕੁੱਝ ਨਹੀਂ ਕਰ ਰਹੀ।

ਚਿੱਟੇ ਦੀ ਭੇਟ ਚੜਿਆਂ ਇੱਕ ਹੋਰ ਨੌਜਵਾਨ , ਫਿਰੋਜ਼ਪੁਰ 'ਚ ਸ਼ਰੇਆਮ ਵਿੱਕ ਰਿਹਾ ਚਿੱਟਾ
ਸਰਹੱਦੀ ਜਿਲ੍ਹਾਂ ਫਿਰੋਜ਼ਪੁਰ 'ਚ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਜਿਥੋਂ ਦੀ ਬਸਤੀ ਸ਼ੇਖਾ ਵਾਲੀ 'ਚ ਲਗਾਤਾਰ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਅੱਜ ਇੱਕ ਹੋਰ 23 ਸਾਲਾਂ ਨੌਜਵਾਨ ਸੂਰਜ ਨਸ਼ੇ ਦੀ ਭੇਟ ਚੜ ਗਿਆ ਹੈ।

ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਸੂਰਜ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਲਈ ਘਰ ਤੋਂ ਬਾਹਰ ਹੀ ਰਹਿੰਦਾ ਸੀ ਕਈ ਵਾਰ ਉਸਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਵੀ ਕਰਵਾਇਆ ਗਿਆ ਸੀ ਪਰ ਉਸਨੇ ਨਸ਼ਾ ਨਹੀਂ ਛੱਡਿਆ ਕਿਉਂਕਿ ਬਸਤੀ 'ਚ ਆਕੇ ਉਹ ਫਿਰ ਨਸ਼ੇ ਕਰਨ ਲੱਗ ਜਾਂਦਾ ਸੀ। ਉਨ੍ਹਾਂ ਦੀ ਬਸਤੀ ਵਿੱਚ ਸਰੇਆਮ ਨਸ਼ਾ ਵਿਕ ਰਿਹਾ ਹੈ। ਛੋਟੀ ਉਮਰ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ।

ਜਿਸ ਸਬੰਧੀ ਉਹ ਕਈ ਵਾਰ ਪੁਲਿਸ ਨੂੰ ਸੂਚਿਤ ਕਰ ਚੁੱਕੇ ਹਨ। ਪਰ ਪੁਲਿਸ ਸਿਰਫ ਆਉਂਦੀ ਹੈ 'ਤੇ ਗੇੜਾ ਮਾਰਕੇ ਚਲੀ ਜਾਂਦੀ ਹੈ। ਕੋਈ ਠੋਸ ਕਦਮ ਨਹੀਂ ਚੁਕਦੀ। ਜ਼ਿਆਦਾਤਰ ਬਾਹਰੋਂ ਆਕੇ ਲੋਕ ਇਥੇ ਨਸ਼ਾ ਵੇਚ ਰਹੇ ਹਨ। ਪਿਛਲੇ ਕੁਝ ਦਿਨਾਂ ਵਿੱਚ ਹੀ ਨਸ਼ੇ ਕਾਰਨ ਪੰਜ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਕਿ ਨਸ਼ੇ 'ਤੇ ਰੋਕ ਲਗਾਈ ਜਾਵੇ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾਵੇੇ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਕਾਬੂ ਕਰ ਜੇਲ੍ਹ 'ਚ ਸੁਟਿਆ ਜਾਵੇ।

ਇਹ ਵੀ ਪੜ੍ਹੋ:- ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕੁਤਾਹੀ,ਬੈਰਕ 'ਚ ਨਸ਼ਾ ਤਸਕਰ ਵੀ ਸੀ ਬੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.