ETV Bharat / state

ਫ਼ਿਰੋਜ਼ਪੁਰ 'ਚ ਅਮੋਨਿਆ ਗੈਸ ਲੀਕ, ਮੌਕੇ 'ਤੇ ਪੁੱਜੇ ਵਿਧਾਇਕ

author img

By

Published : Jan 31, 2021, 1:07 PM IST

ਬਗਦਾਦੀ ਗੇਟ 'ਚ ਬੀਤੀ ਰਾਤ ਅਮੋਨਿਆ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੈਸ ਲੀਕ ਹੋਣ ਨਾਲ ਲੋਕਾਂ ਦੀ ਅੱਖਾਂ 'ਚ ਜਲਣ ਹੋ ਰਹੀ ਹੈ ਤੇ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਡੀਐਮ ਨੇ ਕਿਹਾ ਕਿ ਮੌਕੇ 'ਤੇ ਪਹੁੰਚ ਸਾਰੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੇ ਵਸਨੀਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਹੀ ਇਸ ਤੋਂ ਨਿਜਾਤ ਪਾਇਆ ਜਾਵੇਗਾ।

ਫ਼ਿਰੋਜ਼ਪੁਰ 'ਚ ਅਮੋਨਿਆ ਗੈਸ ਲੀਕ, ਮੌਕੇ 'ਤੇ ਪੁੱਜੇ ਵਿਧਾਇਕ
ਫ਼ਿਰੋਜ਼ਪੁਰ 'ਚ ਅਮੋਨਿਆ ਗੈਸ ਲੀਕ, ਮੌਕੇ 'ਤੇ ਪੁੱਜੇ ਵਿਧਾਇਕ

ਫਿਰੋਜ਼ਪੁਰ: ਸਥਾਨਕ ਬਗਦਾਦੀ ਗੇਟ 'ਚ ਬੀਤੀ ਰਾਤ ਅਮੋਨਿਆ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੈਸ ਲੀਕ ਹੋਣ ਨਾਲ ਲੋਕਾਂ ਦੀ ਅੱਖਾਂ 'ਚ ਜਲਣ ਹੋ ਰਹੀ ਹੈ ਤੇ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਤੋਂ ਇਹ ਗੈਸ ਲੀਕ ਹੋਈ ਹੈ।

ਸਾਡੀ ਨਹੀਂ ਹੋ ਰਹੀ ਸੁਣਵਾਈ

ਗੈਸ ਲੀਕ ਹੋਣ ਨਾਲ ਸਥਾਨਕ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਇਸ ਬਾਰੇ ਵਸਨੀਕਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ 'ਤੇ ਇਸਦਾ ਅਸਲ ਹੋ ਰਿਹਾ ਹੈ।

ਐਸਡੀਐਮ ਨੇ ਦਿੱਤਾ ਭਰੋਸਾ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਡੀਐਮ ਨੇ ਕਿਹਾ ਕਿ ਮੌਕੇ 'ਤੇ ਪਹੁੰਚ ਸਾਰੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੇ ਵਸਨੀਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਹੀ ਇਸ ਤੋਂ ਨਿਜਾਤ ਪਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਗੈਸ ਜਾਨਲੇਵਾ ਨਹੀਂ ਹੈ। ਗੈਸ ਨੂੰ ਬੰਦ ਕਰਨ ਲਈ ਮਾਹਿਰ ਬੁਲਾਏ ਗਏ ਹਨ।

ਮੌਕੇ 'ਤੇ ਵਿਧਾਇਕ ਵੀ ਪੁੱਜੇ

ਘਟਨਾ ਵਾਲੀ ਥਾਂ 'ਤੇ ਸਥਾਨਕ ਵਿਧਾਇਕ ਪਰਮਿੰਦਰ ਸਿੰਘ ਪੁੱਜੇ ਤੇ ਹਲਾਤਾਂ ਦਾ ਪੂਰਾ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਪ੍ਰਸ਼ਾਸਨ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਨਾਂਹ ਹੀ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.