ਫਿਰੋਜ਼ਪੁਰ : ਪੰਜਾਬ ਵਿੱਚ ਨਸ਼ਾ ਕਿਸ ਤਰ੍ਹਾਂ ਖਤਮ ਹੋਵੇਗਾ, ਇਹ ਸਵਾਲ ਹਰ ਇਕ ਨੌਜਵਾਨ ਦੇ ਪਰਿਵਾਰ ਵੱਲੋਂ ਪੁਛਿਆ ਜਾਂਦਾ ਹੈ । ਹਾਲਾਂਤਿ ਪੁਲਿਸ ਪ੍ਰਸ਼ਾਸਨ ਤੇ ਸਮੇਂ ਸਰਕਾਰਾਂ ਦੇ ਮੰਤਰੀਆਂ ਵੱਲੋਂ ਇਹ ਦਾਅਵਾ ਹਰ ਵਾਰ ਕੀਤਾ ਜਾਂਦਾ ਹੈ ਕਿ ਪੰਜਾਬ ਵਿਚੋਂ ਜੜ੍ਹੋਂ ਖਤਮ ਕੀਤਾ ਜਾਵੇਗਾ, ਪਰ ਜਦੋਂ ਇਸੇ ਨਸ਼ੇ ਕਾਰਨ ਕਿਸੇ ਦੇ ਘਰ ਦਾ ਚਿਰਾਗ਼ ਬੁਝਦਾ ਹੈ ਤਾਂ ਇਹ ਵਾਅਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ। ਫਿਰੋਜ਼ਪੁਰ ਵਿੱਚ ਵੀ ਆਲਮ ਕੁਝ ਇਸੇ ਤਰ੍ਹਾਂ ਦਾ ਹੀ ਹੈ। ਇਥੇ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਵੱਲੋਂ ਨਸ਼ੇ ਉਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਨਸ਼ਾ ਅੱਜ ਵੀ ਧੜੱਲੇ ਨਾਲ ਵਿਕਦਾ ਨਜ਼ਰ ਆ ਰਿਹਾ ਹੈ, ਜਿਸਦੀ ਤਾਜ਼ਾ ਉਦਾਹਰਣ ਫਿਰੋਜ਼ਪੁਰ ਦੀ ਬਸਤੀ ਗੋਲਬਾਗ ਵਿੱਚ ਦੇਖੀ ਜਾ ਸਕਦੀ ਹੈ। ਜਿਥੇ ਨਸ਼ੇ ਨੇ ਇੱਕ ਹੋਰ ਘਰ ਉਜਾੜ ਕੇ ਰੱਖ ਦਿੱਤਾ ਹੈ।
ਪਿਛਲੇ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਸੀ ਆਦੀ : ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਕਿੰਦਰ ਨੇ ਦੱਸਿਆ ਕਿ ਉਸਦਾ ਪੁੱਤਰ ਸ਼ੇਰ ਸਿੰਘ ਉਮਰ ਕਰੀਬ 28 ਸਾਲ, ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਜੋ ਨਸ਼ੇ ਦੇ ਟੀਕੇ ਵੀ ਲਗਾਉਂਦਾ ਸੀ। ਜਿਸਦੀ ਸਿਹਤ ਵਿਗੜਨ ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਪਰ ਇਥੇ ਉਸਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਮਨੀਪੁਰ-ਇੰਫਾਲ ਸਰਹੱਦ 'ਤੇ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ, ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ ਕੋਈ ਸਿਆਸੀ ਆਗੂ
ਪਰਿਵਾਰ ਦਾ ਇਲਜ਼ਾਮ, ਸਾਡੇ ਇਲਾਕੇ ਵਿੱਚ ਸ਼ਰੇਆਮ ਵਿੱਕਦੈ ਨਸ਼ਾ : ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਨ੍ਹਾਂ ਦਾ ਇਕੋ ਇੱਕ ਪੁੱਤਰ ਸੀ, ਜਿਸਨੂੰ ਨਸ਼ੇ ਨੇ ਖਾ ਲਿਆ । ਉਨ੍ਹਾਂ ਕਿਹਾ ਉਨ੍ਹਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਜਿਸ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਅਗਰ ਪੁਲਿਸ ਆਉਂਦੀ ਵੀ ਹੈ। ਤਾਂ ਖਾਨਾਪੂਰਤੀ ਪੂਰੀ ਕਰ ਮੁੜ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਨਸ਼ੇ ਤੇ ਰੋਕ ਲਗਾਈ ਜਾਵੇ ਅਤੇ ਜੋ ਲੋਕ ਨਸ਼ਾ ਵੇਚ ਰਹੇ ਨੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਤਰ੍ਹਾਂ ਕਿਸੇ ਹੋਰ ਦਾ ਘਰ ਇਸ ਤਰ੍ਹਾਂ ਨਾ ਉੱਜੜੇ।
ਇਹ ਵੀ ਪੜ੍ਹੋ : CM Beant Singh murder case: ਸੁਪਰੀਮ ਕੋਰਟ ਤੋਂ ਬਲਵੰਤ ਰਾਜੋਆਣਾ ਨੂੰ ਰਾਹਤ ਨਹੀਂ, ਭੈਣ ਕਮਲਦੀਪ ਕੌਰ ਨੇ ਕਿਹਾ - ਟੁੱਟੀ ਆਖਰੀ ਉਮੀਦ