ਫ਼ਿਰੋਜ਼ਪੁਰ : ਸੂਬੇ ਅੰਦਰ ਕਨੂੰਨ ਦਾ ਖੌਫ਼ ਖਤਮ ਹੁੰਦਾ ਜਾ ਰਿਹਾ ਹੈ ਲਗਾਤਾਰ ਪੰਜਾਬ ਅੰਦਰ ਲੁੱਟਾਂ ਖੋਹਾਂ ਅਤੇ ਕਤਲੋਗਾਰਦ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਖੂ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਪਿੰਡ ਮੰਨੂੰ ਮਾਛੀ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋ ਸੁੱਤੇ ਪਏ ਪਰਿਵਾਰ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਇੱਕ ਜਸਵਿੰਦਰ ਸਿੰਘ ਨਾਮਕ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਉਸਦੀ ਪਤਨੀ ਕ੍ਰਿਸ਼ਨਾ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੱਖੂ ਵਿਖੇ ਲਿਜਾਇਆ ਗਿਆ ਜਿਥੇ ਜਸਵਿੰਦਰ ਸਿੰਘ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ।
ਪੁਰਾਣੀ ਰੰਜ਼ਿਸ਼ : ਇਸ ਪੂਰੀ ਘਟਨਾ ਉਤੇ ਜਾਣਕਾਰੀ ਦਿੰਦਿਆਂ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਸ਼ਰਾਬ ਵੇਚਣ ਦਾ ਕੰਮ ਕਰਦਾ ਸੀ ਅਤੇ ਕੋਈ ਭਿੰਦਰ ਸਿੰਘ ਨਾਮ ਦਾ ਵਿਅਕਤੀ ਉਸ ਕੋਲੋਂ ਸ਼ਰਾਬ ਲੈਕੇ ਜਾਂਦਾ ਸੀ। ਉਧਾਰ ਕਾਫੀ ਹੋਣ ਉਤੇ ਜਦੋਂ ਜਸਵਿੰਦਰ ਸਿੰਘ ਨੇ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੌਰਾਨ ਉਨ੍ਹਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਹੋ ਗਿਆ। ਕੁੱਝ ਦਿਨ ਬਾਅਦ ਜਦੋਂ ਭਿੰਦਰ ਸਿੰਘ ਸ਼ਰਾਬ ਲੈਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਲੱਗੇ ਨਾਕੇ ਉਤੇ ਪੁਲਿਸ ਨੇ ਉਸਨੂੰ ਫੜ ਲਿਆ ਅਤੇ ਭਿੰਦਰ ਸਿੰਘ ਲੱਗਿਆ ਕਿ ਉਸਦੀ ਸ਼ਰਾਬ ਜਸਵਿੰਦਰ ਸਿੰਘ ਨੇ ਫੜਾਈ ਹੈ।
- ਗ਼ੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਲੜਕੇ ਦੀ ਮੌਤ ਮਗਰੋਂ ਹਰਕਤ ਵਿੱਚ ਸਿਹਤ ਮਹਿਕਮਾ, ਸੈਂਟਰ 'ਚੋਂ ਛੁਡਵਾਏ 25 ਨੌਜਵਾਨ
- Gangster Lawrence Bishnoi: ਰਾਤ ਇੱਕ ਵਜੇ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਛੱਡ ਗਈ ਦਿੱਲੀ ਪੁਲਿਸ
- ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਕਿਹਾ "ਪਾਗਲ ਜਿਹਾ", ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬ
ਇਸੇ ਰੰਜ਼ਿਸ਼ ਨੂੰ ਲੈਕੇ ਰਾਤ ਕਰੀਬ 11 ਵਜੇ ਉਨ੍ਹਾਂ ਜਸਵਿੰਦਰ ਸਿੰਘ ਦੇ ਘਰ ਹਮਲਾ ਕਰ ਦਿੱਤਾ ਅਤੇ ਉਸਦੇ ਕਾਫੀ ਸੱਟਾਂ ਮਾਰੀਆਂ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।
ਪੁਲਿਸ ਦਾ ਬਿਆਨ : ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਦਾ ਕਿਸੇ ਨਾਲ ਪੈਸਿਆਂ ਦਾ ਲੈਣ ਦੇਣ ਸੀ, ਜਿਸ ਦੌਰਾਨ ਇਹਨਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।