ਫ਼ਿਰੋਜ਼ਪੁਰ: ਇੱਥੋਂ ਦੇ ਪਿੰਡ ਦਾਰੇ ਕੇ ਨੇੜਲੇ ਪੁਲ ਉੱਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਤੇ 9 ਫੱਟੜ ਹੋਏ ਹਨ। ਦਰਅਸਲ ਇਹ ਹਾਦਸਾ ਰਾਹ ਜਾਂਦੇ ਛੋਟੇ ਹਾਥੀ ਨੂੰ ਪਿਛੋਂ ਆ ਰਹੇ ਟਰਾਲੇ ਵੱਲੋਂ ਟਰੱਕ ਮਾਰਨ ਨਾਲ ਹੋਇਆ ਹੈ।
ਐਸਐਚਓ ਰਵਿੰਦਰ ਸਿੰਘ ਨੇ ਕਿਹਾ ਕਿ ਮੱਲਾਂਵਾਲਾ ਦੇ ਨਾਲ ਲੱਗਦੇ ਪਿੰਡ ਕਾਮਲਵਾਲਾ ਖੁਰਦ ਦੇ ਰਹਿਣ ਵਾਲੇ 13 ਵਿਅਕਤੀ ਤੇ 2 ਤਲਵੰਡੀ ਨੇਪਾਲਾਂ ਦੇ ਰਹਿਣ ਵਾਲੇ ਜੋ ਕਿ ਆਪਸ ਵਿੱਚ ਸਭ ਰਿਸ਼ਤੇਦਾਰ ਸਨ। ਇਹ ਇੱਕ ਛੋਟੇ ਹਾਥੀ ਵਿੱਚ ਸਵਾਰ ਹੋ ਕੇ ਲੇਬਰ ਕਰਨ ਲਈ ਸੁਲਤਾਨਪੁਰ ਜਾ ਰਹੇ ਸੀ, ਜਿਨ੍ਹਾਂ ਦੀ ਮੱਖੂ ਲੋਹੀਆਂ ਦੇ ਵਿਚਕਾਰ ਪਿੰਡ ਦਾਰੇ ਕੇ ਦੇ ਨਜ਼ਦੀਕ ਪੁਲ ਉੱਪਰ ਇੱਕ ਟਰਾਲੇ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਨਾਲ ਭਿਆਨਕ ਹਾਦਸਾ ਵਾਪਰ ਗਿਆ।
ਹਾਦਸਾ ਵਾਪਰਨ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਜਿੱਥੇ 6 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 9 ਜ਼ਖ਼ਮੀ ਹਨ ਜਿਨ੍ਹਾਂ ਵਿੱਚੋਂ 4 ਨੂੰ ਜ਼ੀਰਾ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਇਸ ਮੌਕੇ ਇਨ੍ਹਾਂ ਦਾ ਹਾਲ-ਚਾਲ ਪੁੱਛਣ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਪਹੁੰਚੇ। ਜਿਨ੍ਹਾਂ ਨੇ ਇਸ ਨੂੰ ਬਹੁਤ ਹੀ ਮੰਦਭਾਗੀ ਘਟਨਾ ਦੱਸੀ ਅਤੇ ਕਿਹਾ ਕਿ ਜੋ ਵੀ ਸਰਕਾਰ ਵੱਲੋਂ ਮਦਦ ਹੋ ਸਕੇਗੀ ਉਹ ਕਰਵਾ ਕੇ ਦਿੱਤੀ ਜਾਵੇਗੀ