ਫ਼ਿਰੋਜ਼ਪੁਰ: ਗੁਜਰਾਤ ਵਿਚ ਹੋਏ ਤੈਰਾਕੀ ਮੁਕਾਬਲਿਆਂ ਵਿਚ ਸੋਨੇ ਅਤੇ ਤਾਂਬੇ ਦਾ ਤਗਮਾ ਜਿੱਤ ਕੇ ਅੰਸ਼ਵ ਜਿੰਦਲ ਨੇ ਫਿ਼ਰੋਜ਼ਪੁਰ ਅਤੇ ਪੰਜਾਬ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਅੰਸ਼ਵ ਜਿੰਦਲ ਦਸਵੀਂ ਜਮਾਤ ਵਿਚ ਪੜ੍ਹਦਾ ਹੈ।
ਪੱਤਰਕਾਰਾਂ ਨਾਲ ਗਲਬਾਤ ਦੌਰਾਨ ਉਸ ਨੇ ਦੱਸਿਆ ਕਿ ਪੰਜ ਛੇ ਸਾਲਾਂ ਦੀ ਉਮਰ ਵਿੱਚ ਉਸ ਨੇ ਤੈਰਾਕੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਹ ਅੱਗੇ ਆ ਰਹੀਆਂ ਏਸ਼ੀਆਈ ਖੇਡਾਂ ਆਪਣੇ ਦੇਸ਼ ਲਈ ਖੇਡ ਕੇ ਸੋਨ ਤਗਮਾ ਜਿੱਤਣਾ ਚਾਹੁੰਦਾ ਹੈ ਤਾਂ ਜੋ ਉਹ ਆਪਣੇ ਦੇਸ਼ ਦਾ ਨਾਂ ਉੱਚਾ ਕਰ ਸਕੇ। ਉਸ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੱਤਾ ਹੈ। ਸੁਰਿੰਦਰ ਪਾਲ ਸਿੰਘ ਜੋ ਅੰਸ਼ਵ ਦੇ ਕੋਚ ਹਨ ਉਨ੍ਹਾਂ ਕਿਹਾ ਕਿ ਅੰਸ਼ਵ ਇੱਕ ਮਿਹਨਤੀ ਬੱਚਾ ਹੈ ਅਤੇ ਫਿਰੋਜ਼ਪੁਰ ਸਵਿਮਮਿੰਗ ਐਸੋਸੀਏਸ਼ਨ ਆਪਣੇ ਖਿਡਾਰੀ ਦਾ ਸਵਾਗਤ ਕਰਦੀ ਹੈ। ਅੰਸ਼ਵ ਜਿੰਦਲ ਨੂੰ ਹੌਸਲਾ ਅਫ਼ਜ਼ਾਈ ਲਈ ਫਿਰੋਜ਼ਪੁਰ ਸਵਿਮਮਿੰਗ ਐਸੋਸੀਏਸ਼ਨ ਵੱਲੋਂ 11000 ਹਜ਼ਾਰ ਰੁਪਏ ਨਕਦ ਦਿੱਤੇ ਗਏ ਹਨ।
ਇਹ ਵੀ ਪੜ੍ਹੋ- #EngVsNZ: ਪਾਕਿਸਤਾਨ ਦੀ ਉਮੀਦਾਂ 'ਤੇ ਪਾਣੀ ਫ਼ੇਰ ਇੰਗਲੈਂਡ ਸੈਮੀਫ਼ਾਈਨਲ 'ਚ