ਫਿਰੋਜ਼ਪੁਰ: ਜ਼ੀਰਾ ਦੇ ਨਾਲ ਲਗਦੇ ਪਿੰਡ ਮਨਸੂਰਦੇਵਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਰ ਦੀ ਉਮਰ 28 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਮ੍ਰਿਤਰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਸਰਕਾਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਮ੍ਰਿਤਕ ਦਾ ਨਾਂ ਬੇਅੰਤ ਸਿੰਘ ਹੈ ਅਤੇ ਪਰਿਵਾਰ ਵਿੱਚ ਉਸਦੀ ਇੱਕ ਬੁੱਢੀ ਮਾਤਾ ਅਤੇ ਅੰਨ੍ਹਾ ਪਿਉ ਰਹਿੰਦਾ ਹੈ। ਉਸ ਦੇ 3 ਬੱਚੇ ਵੀ ਹਨ।
ਮ੍ਰਿਤਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਮਨਸੂਰਦੇਵਾ ਵਿੱਚ ਵੱਡੀ ਮਾਤਰਾ ਵਿੱਚ ਚਿੱਟਾ ਵਿੱਕ ਰਿਹਾ ਹੈ, ਪਰ ਪੁਲਿਸ ਵੱਲੋਂ ਇਸ ਉੱਪਰ ਕੋਈ ਵੀ ਕਾਬੂ ਨਹੀਂ ਪਾਇਆ ਜਾ ਰਿਹਾ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਵੱਲੋਂ ਵੋਟਾਂ ਵੇਲੇ ਵਾਅਦੇ ਕੀਤੇ ਜਾਂਦੇ ਹਨ ਅਤੇ ਸਰਕਾਰ ਨੂੰ ਨਸਿਆਂ 'ਤੇ ਰੋਕ ਲਗਾਉਣੀ ਚਾਹੀਦੀ ਹੈ।
ਦੱਸ ਦਈਏ ਕਿ ਬੇਅੰਤ ਸਿੰਘ ਦੇ ਪਰਿਵਾਰ ਵਿੱਚ ਉਸਦੀ ਇੱਕ ਬੁੱਢੀ ਮਾਤਾ ਅਤੇ ਅੰਨ੍ਹਾ ਪਿਉ ਰਹਿੰਦਾ ਹੈ ਤੇ ਉਸ ਦੇ ਤਿੰਨ ਬੱਚੇ, 2 ਲੜਕਾ ਅਤੇ ਲੜਕੀ ਹੈ। ਪੁੱਤਰ ਅਤੇ ਧੀ ਬਹੁਤ ਹੀ ਛੋਟੀ ਉਮਰ ਦੇ ਹਨ ਅਤੇ ਇਸ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਰਹਿ ਗਿਆ। ਇਸ ਮੌਕੇ ਉਨ੍ਹਾਂ ਸਰਕਾਰ ਅੱਗੇ ਵੀ ਅਪੀਲ ਕੀਤੀ ਕਿ ਇਨ੍ਹਾਂ ਦੇ ਪਰਿਵਾਰ ਦੀ ਕੋਈ ਨਾ ਕੋਈ ਮੱਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਇਹ ਗ਼ਰੀਬ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ।
ਇਹ ਵੀ ਪੜ੍ਹੋ: ਸ਼ਿਸ਼ੂ ਗੈਂਗ ਦੇ 3 ਹੋਰ ਮੈਬਰਾਂ ਨੂੰ ਹਥਿਆਰਾਂ ਸਮੇਤ ਪੁਲਿਸ ਨੇ ਕੀਤਾ ਕਾਬੂ