ਫਾਜ਼ਿਲਕਾ: ਬੱਲੂਆਣਾ ਹਲਕੇ ਦੇ ਪਿੰਡ ਢਾਬਾ ਕੋਕਰੀਆਂ ਵਿਚ ਸਾਫ਼ ਸਫ਼ਾਈ ਨਾ ਹੋਣ ਕਰਕੇ ਨਹਿਰ ਟੁੱਟ ਗਈ। ਜੀਹਦੇ ਕਰਕੇ ਕਰੀਬ ਸੌ ਏਕੜ ਤੋਂ ਉੱਤੇ ਝੋਨੇ ਦੀ ਫ਼ਸਲ ਵਿੱਚ ਪਾਣੀ ਫੈਲ ਗਿਆ।
ਇੱਥੋਂ ਦੇ ਕਿਸਾਨ ਮਲਕੀਅਤ ਸਿੰਘ ਮੇਜਰ ਸਿੰਘ ਗੁਰਦੇਵ ਸਿੰਘ ਚੰਦਰ ਸਿੰਘ ਮੁਕੰਦ ਸਿੰਘ ਇੰਦਰਜੀਤ ਤੇ ਗੁਰਮੀਤ ਹੁਕਮ ਸਿੰਘ ਰਾਮ ਲਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਦਰਸ਼ਨ ਸਿੰਘ ਅਤੇ ਦਰਬਾਰ ਸਿੰਘ ਨੇ ਦੱਸਿਆ ਕਿ ਨਹਿਰ ਦੇ ਵਿੱਚ ਪਿਛਲੇ ਚਾਰ ਸਾਲਾਂ ਤੋਂ ਸਾਫ਼ ਸਫ਼ਾਈ ਨਹੀਂ ਹੋਈ। ਜੀਹਦੇ ਕਰਕੇ ਇਹ ਨਹਿਰ ਟੁੱਟੀ ਹੈ।
ਉਨ੍ਹਾਂ ਦਾ ਕਰੀਬ ਸੌ ਏਕੜ ਦੇ ਕਰੀਬ ਪਾਣੀ ਫੈਲ ਗਿਆ। ਜੀਹਦੇ ਕਰਕੇ ਝੋਨਾ ਖਰਾਬ ਹੋਣ ਦੇ ਕਗਾਰ ਵਿੱਚ ਹੈ, ਉਨ੍ਹਾਂ ਨੇ ਦੱਸਿਆ ਕਿ ਝੋਨਾ ਪੱਕ ਕੇ ਤਿਆਰ ਸੀ। ਪਰ ਇਹ ਨਹਿਰੀ ਵਿਭਾਗ ਦੀ ਅਣਗਹਿਲੀ ਕਰਕੇ ਨਹਿਰ ਟੁੱਟੀ ਹੈ, ਕਿਉਂਕਿ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਤੋਂ ਸਫਾਈ ਨਹੀਂ ਕੀਤੀ।
ਜਿਸ ਕਰਕੇ ਅੱਜ ਉਨ੍ਹਾਂ ਦਾ ਝੋਨਾ ਪੂਰੀ ਪਾਣੀ ਨਾਲ ਭਰ ਗਿਆ ਤੇ ਉਹ ਝੋਨੇ ਦੀ ਕਟਾਈ ਕਿਵੇਂ ਕਰਨਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਧਰ ਜਦੋਂ ਇਸ ਸਬੰਧ ਵਿਚ ਅਬੋਹਰ ਦੇ ਐਸ. ਡੀ. ਓ ਗੁਰਵੀਰ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਬਾਹਰ ਨੇ ਅਤੇ ਉਨ੍ਹਾਂ ਨੇ ਦੱਸਿਆ ਇਹ ਨਹਿਰ ਦੀ ਸਫ਼ਾਈ ਨਰੇਗਾ ਦੇ ਵਿਚ ਆਉਂਦੀ ਹੈ ਤੇ ਉਨ੍ਹਾਂ ਵੱਲੋਂ ਹੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ:ਕਿਸਾਨ ਆਗੂਆਂ ਨੇ ਬਿਜਲੀ ਬੋਰਡ ਦੇ ਗੇਟਾਂ ਨੂੰ ਲਾਇਆ ਤਾਲਾ