ਫਾਜ਼ਿਲਕਾ: ਜਿਲ੍ਹਾ ਫਾਜ਼ਿਲਕਾ ਦੇ ਪਿੰਡ ਮਹਾਲਮ(Mahalam village of Fazilka) 'ਚ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਰੇਡ ਦੌਰਾਨ 3500 ਲੀਟਰ ਲਾਹਣ ਬਰਾਮਦ ਕੀਤੀ ਗਈ। ਉਥੇ ਹੀ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਰੇਕ ਵਾਰ ਰੇਡ ਦੇ ਦੌਰਾਨ ਸ਼ਰਾਬ ਤਸਕਰ ਫ਼ਰਾਰ ਹੋਣ ਵਿਚ ਕਾਮਯਾਬ ਹੋ ਜਾਂਦੇ ਸੀ ਪਰ ਇਸ ਵਾਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 2 ਸ਼ਰਾਬ ਤਸਕਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਕੋਲੋਂ ਸ਼ਰਾਬ ਬਣਾਉਣ ਦਾ ਸਾਮਾਨ ਵੀ ਬਰਾਮਦ ਹੋਇਆ।
ਬਰਾਮਦ ਵਿਅਕਤੀਆਂ ਖਿਲਾਫ਼ ਪੁਲਿਸ ਨੇ ਅਕਸਾਇਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2022 ਨਜ਼ਦੀਕ ਆਉਂਦੇ ਵੇਖ ਪੰਜਾਬ ਪੁਲਿਸ ਸਰਗਰਮ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਹੀ ਵੱਖ ਵੱਖ ਮੁਕੱਦਮਿਆਂ 'ਚ ਭਗੌੜੇ ਵੀ ਪੁਲਿਸ ਦੇ ਵੱਲੋਂ ਦਬੋਚੇ ਜਾ ਰਹੇ ਹਨ।
ਇਹ ਵੀ ਪੜ੍ਹੋ: ਰਾਜੇਨਾਮਾ ਕਰਨ ਆਏ ਭਿੜੇ 2 ਗੁੱਟ, ਸ਼ਰ੍ਹੇਆਮ ਚਲਾਈਆਂ ਗੋਲੀਆਂ