ਫ਼ਜ਼ਿਲਕਾ: ਪਿੰਡਾਂ ਵਿੱਚ ਚੋਰੀਆਂ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਪਿਛਲੇ ਦਿਨੀਂ ਥਾਣਾ ਖੂਈ ਖੇੜਾ ਅਤੇ ਬਹਾਵ ਵਾਲਾ ਵਿਖੇ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਨੂੰ ਹਾਲੇ ਤੱਕ ਪੁਲਿਸ ਸੁਲਝਾ ਨਹੀਂ ਸਕੀ। ਕਿ ਅੱਜ ਚੋਰਾਂ ਵੱਲੋਂ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਥਾਣਾ ਅਮੀਰ ਖਾਸ ਦੇ ਅਧੀਨ ਪੈਂਦੇ ਪਿੰਡ ਅਮੀਰ ਖਾਸ ਵਿੱਚ ਅੱਧੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਉਹ ਸਬਜ਼ੀ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦਾ ਹੈ। ਰਾਤ ਦਾ ਰੋਟੀ ਪਾਣੀ ਖਾ ਕੇ 11 ਵਜੇ ਸਾਰੇ ਪਰਿਵਾਰ ਦੇ ਮੈਂਬਰ ਵਿਹੜੇ ਵਿੱਚ ਸੌਂ ਗਏ, ਦੇਰ ਰਾਤ ਪਾਣੀ ਪੀਣ ਲਈ ਉੱਠੇ ਤਾਂ ਉਸ ਸਮੇਂ ਅੰਦਰਲੇ ਦਰਵਾਜ਼ਿਆ ਦੇ ਜ਼ਿੰਦਰੇ ਟੁੱਟੇ ਹੋਏ ਸਨ। ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਇਸ ਘਟਨਾ ਵਿੱਚ ਚੋਰ 26 ਤੋਲੇ ਸੋਨਾ, 25 ਤੋਲੇ ਚਾਂਦੀ, 2 ਲੱਖ ਦੀ ਨਗਦੀ ‘ਤੇ ਹੱਥ ਸਾਫ਼ ਕਰਕੇ ਫਰੂ ਚੱਕਰ ਹੋ ਗਏ।
ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਇਹ ਘਟਨਾ ਰਾਤ 11 ਵਜੇ ਤੋਂ ਸਵੇਰੇ 3 ਵਜੇ ਦੇ ਦਰਮਿਆਨ ਵਾਪਰੀ ਹੈ। ਜਾਣਕਾਰੀ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਜਾਂਚ ਅਫ਼ਸਰ ਬਲਬੀਰ ਸਿੰਘ ਨੇ ਦੱਸਿਆ, ਫਿੰਗਰ ਐਕਸਪਰਟ ਟੀਮ ਨੂੰ ਬੁਲਾ ਕੇ ਫਿੰਗਰ ਪ੍ਰਿੰਟ ਲੈ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਜਲਦ ਹੀ ਚੋਰਾਂ ਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਦਾ ਜਾਇਜ਼ਾ ਐੱਸ.ਪੀ. ਅਜੇ ਰਾਜ ਸਿੰਘ ਅਤੇ ਡੀ.ਐੱਸ.ਪੀ. ਬਲਵਿੰਦਰ ਸਿੰਘ ਵੱਲੋਂ ਲਿਆ ਗਿਆ।