ਫਾਜ਼ਿਲਕਾ: ਪਿੰਡ ਕਟੈਹੜਾ ਵਿੱਚ ਕਿਸੇ ਵਿਵਾਦ ਨੂੰ ਲੈਕੇ ਇੱਕ ਪੁੱਤ ਨੇ ਆਪਣੇ ਪਿਤਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਂਚ ਅਧਿਕਾਰੀ ਇੰਸਪੈਕਟਰ ਬੱਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰੋਜ ਦੇਵੀ ਵਾਸੀ ਪਿੰਡ ਕਟੈਹੜਾ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਬੀਤੇ ਦਿਨ ਜਦੋਂ ਉਹ ਆਪਣੇ ਪਤੀ ਅਮਰ ਸਿੰਘ ਵਾਸੀ ਪਿੰਡ ਕਟੈਹੜਾ ਦੇ ਨਾਲ ਆਪਣੀ ਸਵਿਫ਼ਟ ਕਾਰ ’ਤੇ ਸਵਾਰ ਹੋਕੇ ਖੇਤ ਜਾ ਰਹੇ ਸਨ ਤਾਂ ਪ੍ਰਵੇਸ਼ ਕੁਮਾਰ ਵਾਸੀ ਵਾਰਡ ਨੰਬਰ 13 ਐਲਨਾਬਾਦ ਹਰਿਆਣਾ ਸ਼ਰਮਾ ਨਾਮਕ ਵਿਅਕਤੀ ਦੇ ਨਾਲ ਆਪਣੀ ਗੱਡੀ ਸਕਾਰਪਿਓ ’ਤੇ ਸਵਾਰ ਹੋਕੇ ਆ ਗਏ ਅਤੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ। ਇਸ ਦੌਰਾਨ ਪ੍ਰਵੇਸ਼ ਕੁਮਾਰ ਨੇ ਗੱਡੀ ’ਚੋਂ ਉਤਰ ਕੇ ਆਪਣੀ ਪਿਸਤੋਲ ਨਾਲ ਗੋਲੀਆਂ ਮਾਰਕੇ ਅਮਰ ਸਿੰਘ ਦਾ ਕਤਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਪਿੱਛੇ ਤੋਂ ਆ ਰਹੀ ਇਕ ਹੋਰ ਗੱਡੀ ਜਿਸ ’ਚ 2-3 ਵਿਅਕਤੀ ਸਵਾਰ ਸਨ ਉਨ੍ਹਾਂ ਦੇ ਨਾਲ ਫਰਾਰ ਹੋ ਗਏ। ਮ੍ਰਿਤਕਾ ਦੀ ਪਤਨੀ ਨੇ ਦੱਸਿਆ ਕਿ ਪ੍ਰਵੇਸ਼ ਕੁਮਾਰ ਅਤੇ ਉਸ ਦੀ ਪਤਨੀ ਰੀਤੂ ਬਾਲਾ ਦਾ ਆਪਣੇ ਪਿਤਾ ਅਮਰ ਸਿੰਘ ਦੇ ਨਾਲ ਜਾਇਦਾਦ ਨੂੰ ਲੈਕੇ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਉਕਤ ਵਿਅਕਤੀਆਂ ਨੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਪ੍ਰਵੇਸ਼ ਕੁਮਾਰ ਵਾਸੀ ਵਾਰਡ ਨੰਬਰ 13 ਐਲਨਾਬਾਦ ਹਰਿਆਣਾ, ਸ਼ਰਮਾ, ਰੀਤੂ ਬਾਲਾ ਵਾਸੀ ਵਾਰਡ ਨੰਬਰ 13 ਐਲਨਾਬਾਦ ਹਰਿਆਣਾ ਅਤੇ 2-3 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਧਾਰਾ 302, 427, 506, 120ਬੀ, 34 ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਗੁੱਜਰਾਂ ਦੀਆਂ ਮੱਝਾਂ ਅਤੇ ਪੈਸੇ ਲੈ ਕੇ ਨਿਹੰਗ ਹੋਏ ਫ਼ਰਾਰ